Chandigarh News: ਚੰਡੀਗੜ੍ਹ ਦੇ ਰਾਮ ਦਰਬਾਰ 'ਚ ਲੱਗੀ ਅੱਗ, ਮੌਕੇ 'ਤੇ ਮੌਜੂਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Chandigarh News: ਕਰਾਕਰੀ ਸਟੋਰ ਦਾ ਸਾਮਾਨ ਸੜ ਕੇ ਸੁਆਹ

Chandigarh crockery store fire

Chandigarh Crockery Store Fire: ਚੰਡੀਗੜ੍ਹ, ਇੰਡਸਟਰੀਅਲ ਏਰੀਆ ਫੇਜ਼-2 ਦੇ ਰਾਮ ਦਰਬਾਰ ਵਿੱਚ ਇਕ ਕਰੌਕਰੀ ਸਟੋਰ ਵਿੱਚ ਅੱਗ ਲੱਗ ਗਈ। ਜਿਸ ਕਰਾਕਰੀ ਸਟੋਰ 'ਚ ਅੱਗ ਲੱਗੀ ਉਸ ਦਾ ਨਾਂ ਭਗਵਤੀ ਕਰੌਕਰੀ ਸਟੋਰ ਦੱਸਿਆ ਜਾ ਰਿਹਾ ਹੈ।

ਇਹ ਇੰਡਸਟਰੀਅਲ ਏਰੀਆ ਫੇਜ਼-2 ਦਾ ਪਲਾਟ ਨੰਬਰ 401 ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਅੰਦਰ ਰੱਖਿਆ ਕਾਫੀ ਸਾਰਾ ਕਰਕਰੀ ਸੜ ਗਿਆ।