Panjab University ਦੇ ਵਿਗਿਆਨੀਆਂ ਨੇ AI Model ਕੀਤਾ ਵਿਕਸਤ
Panjab University News : ਭਾਰਤ ਸਰਕਾਰ ਕੋਲੋਂ ਕਾਪੀਰਾਈਟ ਵੀ ਕੀਤਾ ਪ੍ਰਾਪਤ
Panjab University Scientists Develop AI Model Latest News in Punjabi ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਏ.ਆਈ-ਅਧਾਰਤ ਚਿਹਰੇ ਦੇ ਪੁਨਰ ਨਿਰਮਾਣ ਮਾਡਲ ਵਿਕਸਤ ਕੀਤੇ ਹਨ ਜੋ ਸਿਰਫ਼ ਦੰਦਾਂ ਅਤੇ ਜਬਾੜਿਆਂ ਦੇ ਮਾਪਾਂ ਦੀ ਵਰਤੋਂ ਕਰ ਕੇ ਕਿਸੇ ਵਿਅਕਤੀ ਦੇ ਚਿਹਰੇ ਨੂੰ (95 ਪ੍ਰਤੀਸ਼ਤ ਤੱਕ ਸ਼ੁੱਧਤਾ ਨਾਲ) ਸਹੀ ਢੰਗ ਨਾਲ ਦੁਬਾਰਾ ਬਣਾ ਸਕਦੇ ਹਨ।
ਦੱਸ ਦਈਏ ਕਿ ਇਸ ਤਕਨੀਕੀ ਮਾਡਲ ਨਾਲ ਪੰਜਾਬ ਯੂਨੀਵਰਸਿਟੀ ਨੇ ਹਵਾਈ ਜਹਾਜ਼ ਦੇ ਹਾਦਸਿਆਂ, ਬੰਬ ਧਮਾਕਿਆਂ ਅਤੇ ਹੋਰ ਆਫ਼ਤਾਂ ਵਿਚ ਪੀੜਤਾਂ ਦੀ ਪਛਾਣ ਕਰਨ ਲਈ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿੱਥੇ ਚਿਹਰਾ ਤਬਾਹ ਹੋ ਜਾਂਦਾ ਹੈ ਪਰ ਜਬਾੜੇ ਬਰਕਰਾਰ ਰਹਿੰਦੇ ਹਨ।
ਇਸ ਨਵੀਨਤਾ ਤੋਂ ਫੋਰੈਂਸਿਕ ਜਾਂਚ ਅਤੇ ਆਫ਼ਤ ਪੀੜਤ ਪਛਾਣ (ਡੀ ਵੀ.ਆਈ) ਪ੍ਰਕਿਰਿਆਵਾਂ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਕਰਦਾ ਹੈ। ਪੰਜਾਬ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੇ ਕਾਪੀ- ਰਾਈਟ ਦਫ਼ਤਰ ' ਤੋਂ ਇਸ ਨਾਵਲ ਕੰਪਿਊਟਰ ਪ੍ਰੋਗਰਾਮ ਲਈ ਕਾਪੀ-ਰਾਈਟ ਪ੍ਰਾਪਤ ਹੋਇਆ ਹੈ। ਏ.ਆਈ. ਐਮ.ਐਲ ਮਾਡਲਾਂ ਨੂੰ ਮਾਨਵ ਵਿਗਿਆਨ ਵਿਭਾਗ ਦੇ ਪ੍ਰੋ. ਕੇਵਲ ਕ੍ਰਿਸ਼ਨਨ ਦੀ ਅਗਵਾਈ ਹੇਠ ਫੋਰੈਂਸਿਕ ਵਿਗਿਆਨੀਆਂ ਦੀ ਇਕ ਟੀਮ ਦੁਆਰਾ ਤਿਆਰ ਕੀਤਾ ਗਿਆ। ਜਿਸ 'ਚ ਪ੍ਰੋ. ਵਿਸ਼ਾਲ ਸ਼ਰਮਾ (ਇੰਸਟੀਚਿਊਟ ਆਫ਼ ਫੋਰੈਂਸਿਕ ਸਾਇੰਸ ਐਂਡ ਕਿਮਿਨੋਟਲੋਜੀ ਆਈ.ਐਫ਼.ਐਸ.ਸੀ.) ਅਤੇ ਡਾ. ਅਰੁਣ ਕੇ. ਗਰਗ (ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਹਸਪਤਾਲ) ਸ਼ਾਮਲ ਸਨ।
ਛੇ ਪੀ.ਐਚ.ਡੀ. ਖੋਜ ਵਿਦਵਾਨਾਂ-ਦਾਮਿਨੀ ਸਿਵਾਨ, ਨੰਦਿਨੀ ਚਿਤਾਰਾ, ਅੰਕਿਤਾ ਗੁਲੇਰੀਆ, ਰਾਕੇਸ਼ ਮੀਨਾ, ਆਕਾਂਸ਼ਾ ਰਾਣਾ, ਅਤੇ ਆਯੁਸ਼ੀ ਸ਼੍ਰੀਵਾਸਤਵ ਨੇ ਇਸ ਪ੍ਰਾਜੈਕਟ 'ਚ ਯੋਗਦਾਨ ਪਾਇਆ। ਖੋਜ ਟੀਮ ਨੇ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਨਵੀਨਤਾ ਅਤੇ ਆਈ.ਪੀ.ਆਰ ਸੁਰੱਖਿਆ ਲਈ ਉਨ੍ਹਾਂ ਦੇ ਉਤਸ਼ਾਹ ਦਾ ਸਮਰਥਨ ਅਤੇ ਧਨਵਾਦ ਕੀਤਾ।
(For more news apart from Panjab University Scientists Develop AI Model Latest News in Punjabi stay tuned to Rozana Spokesman.)