ਚੰਡੀਗੜ੍ਹ ਵਿੱਚ ਆਬਕਾਰੀ ਕਾਰਵਾਈ, 6 ਕਰੋੜ ਰੁਪਏ ਦੀ ਬਕਾਇਆ ਫੀਸ ਲਈ 22 ਸ਼ਰਾਬ ਦੀਆਂ ਦੁਕਾਨਾਂ ਸੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

22 ਸ਼ਰਾਬ ਦੇ ਠੇਕੇ ਸੀਲ ਕੀਤੇ ਗਏ ਹਨ।

Excise action in Chandigarh, 22 liquor shops sealed for outstanding fees of Rs 6 crore

ਚੰਡੀਗੜ੍ਹ: ਚੰਡੀਗੜ੍ਹ ਆਬਕਾਰੀ ਅਤੇ ਕਰ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ 22 ਸ਼ਰਾਬ ਦੇ ਠੇਕੇ ਸੀਲ ਕਰ ਦਿਤੇ। ਵਿਭਾਗ ਅਨੁਸਾਰ, ਇਨ੍ਹਾਂ ਠੇਕੇਦਾਰਾਂ ’ਤੇ ਲਗਭਗ 6 ਕਰੋੜ ਰੁਪਏ ਦੀ ਲਾਇਸੈਂਸ ਫ਼ੀਸ ਬਕਾਇਆ ਸੀ। ਕਈ ਵਾਰ ਨੋਟਿਸ ਭੇਜਣ ਦੇ ਬਾਵਜੂਦ, ਠੇਕੇਦਾਰਾਂ ਨੇ ਬਕਾਇਆ ਰਕਮ ਜਮ੍ਹਾ ਨਹੀਂ ਕਰਵਾਈ। ਇਸ ਤੋਂ ਬਾਅਦ, ਵਿਭਾਗ ਨੇ ਸਖ਼ਤੀ ਦਿਖਾਈ ਅਤੇ ਠੇਕਿਆਂ ਨੂੰ ਸੀਲ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਕਾਇਆ ਰਕਮ ਦੀ ਵਸੂਲੀ ਲਈ ਭਵਿੱਖ ਵਿੱਚ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ। ਬੁੱਧਵਾਰ ਸਵੇਰੇ 10 ਸ਼ਰਾਬ ਠੇਕੇਦਾਰਾਂ ਨੇ ਆਪਣੀਆਂ ਲਾਇਸੈਂਸ ਫ਼ੀਸਾਂ ਜਮ੍ਹਾਂ ਕਰਵਾਈਆਂ, ਜਿਸ ਤੋਂ ਬਾਅਦ ਉਨ੍ਹਾਂ ਦੇ ਠੇਕੇ ਖੋਲ੍ਹ ਦਿੱਤੇ ਗਏ।

ਹਾਲਾਂਕਿ, ਅਜੇ ਵੀ 12 ਸ਼ਰਾਬ ਦੇ ਠੇਕੇ ਸੀਲ ਕੀਤੇ ਗਏ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬਕਾਇਆ ਰਕਮ ਜਮ੍ਹਾ ਹੋਣ ਤੱਕ ਇਨ੍ਹਾਂ ਠੇਕਿਆਂ ਤੋਂ ਤਾਲੇ ਨਹੀਂ ਹਟਾਏ ਜਾਣਗੇ। ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਲਾਇਸੈਂਸ ਫ਼ੀਸ ਜਮ੍ਹਾ ਕਰਵਾਉਣਾ ਠੇਕੇਦਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਜਿਹੜੇ ਠੇਕੇਦਾਰ ਸਮੇਂ ਸਿਰ ਫ਼ੀਸ ਜਮ੍ਹਾ ਨਹੀਂ ਕਰਵਾਉਦੇ, ਉਨ੍ਹਾਂ ਵਿਰੁਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ। ਜਿਨ੍ਹਾਂ ਠੇਕਿਆ ਵਿਰੁਧ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਵਿਚ ਪਿੰਡ ਮਲੋਆ, ਕਜਹੇੜੀ, ਸੈਕਟਰ 18, ਸੈਕਟਰ 46, ਸੈਕਟਰ 34 ਦੇ 2 ਠੇਕੇ, ਸੈਕਟਰ 22 ਡੀ, ਸੈਕਟਰ 22 ਏ, ਸੈਕਟਰ 37, ਰੇਲਵੇ ਕਲੋਨੀ ਮਨੀਮਾਜਰਾ ਅਤੇ ਕਾਲਕਾ ਰੋਡ ਮਨੀਮਾਜਰਾ ਸ਼ਾਮਲ ਹੈ।