Akasa Airlines News : ਆਕਾਸਾ ਏਅਰਲਾਈਨਜ਼ ’ਚ ਬੰਬ ਹੋਣ ਦੀ ਮਿਲੀ ਧਮਕੀ, ਗੋਰਖਪੁਰ ਏਅਰਪੋਰਟ 'ਤੇ ਐਮਰਜੈਂਸੀ ਦਾ ਐਲਾਨ
Akasa Airlines News : ਬੈਂਗਲੁਰੂ ਤੋਂ ਦਿੱਲੀ ਜਾਣ ਵਾਲੀ ਫਲਾਈਟ ਲਈ ਧਮਕੀ ਸੰਦੇਸ਼
Akasa Airlines News : ਇਸ ਸਮੇਂ ਦੀ ਵੱਡੀ ਖ਼ਬਰ ਗੋਰਖਪੁਰ ਤੋਂ ਆ ਰਹੀ ਹੈ। ਅਕਾਸਾ ਏਅਰਲਾਈਨਜ਼ ਦੀ ਫਲਾਈਟ 'ਚ ਬੰਬ ਦੀ ਧਮਕੀ ਮਿਲੀ ਹੈ। ਬੈਂਗਲੁਰੂ ਤੋਂ ਦਿੱਲੀ ਵਾਇਆ ਗੋਰਖਪੁਰ ਜਾਣ ਵਾਲੀ ਫਲਾਈਟ 'ਚ ਬੰਬ ਹੋਣ ਦੀ ਧਮਕੀ ਮਿਲੀ ਹੈ। ਸੋਸ਼ਲ ਮੀਡੀਆ 'ਤੇ ਧਮਕੀ ਭਰੇ ਸੰਦੇਸ਼ ਤੋਂ ਬਾਅਦ ਗੋਰਖਪੁਰ ਹਵਾਈ ਅੱਡੇ 'ਤੇ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਫਲਾਈਟ ਕੁਝ ਹੀ ਦੇਰ 'ਚ ਏਅਰਪੋਰਟ 'ਤੇ ਲੈਂਡ ਕਰੇਗੀ।
ਇਹ ਅਲਰਟ ਮਿਲਦੇ ਹੀ ਗੋਰਖਪੁਰ ਏਅਰਪੋਰਟ 'ਤੇ ਬੰਬ ਥਰੇਟ ਅਸੈਸਮੈਂਟ ਕਮੇਟੀ ਨੇ ਵਰਚੁਅਲ ਮੀਟਿੰਗ ਕੀਤੀ ਅਤੇ ਤੁਰੰਤ ਕਾਰਵਾਈ ਕੀਤੀ। ਫਲਾਈਟ ਦੇ ਲੈਂਡ ਹੋਣ ਤੋਂ ਪਹਿਲਾਂ ਪੁਲਿਸ, ਭਾਰਤੀ ਹਵਾਈ ਸੈਨਾ, ਬੰਬ ਖੋਜ ਅਤੇ ਨਿਰੋਧਕ ਦਸਤਾ, ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮ ਦੇ ਨਾਲ-ਨਾਲ ਸੀਨੀਅਰ ਅਧਿਕਾਰੀ ਵੀ ਹਵਾਈ ਅੱਡੇ 'ਤੇ ਪਹੁੰਚ ਗਏ ਹਨ।
ਦੋ ਦਿਨ ਪਹਿਲਾਂ ਵੀ ਬੰਬ ਹੋਣ ਦੀ ਸੂਚਨਾ ਮਿਲੀ ਸੀ
ਦੋ ਦਿਨ ਪਹਿਲਾਂ ਵੀਰਵਾਰ ਨੂੰ ਬੈਂਗਲੁਰੂ-ਗੋਰਖਪੁਰ-ਦਿੱਲੀ ਜਾ ਰਹੀ ਅਕਾਸਾ ਏਅਰਲਾਈਨਜ਼ ਦੀ ਫਲਾਈਟ 'ਚ ਗੋਰਖਪੁਰ ਏਅਰਪੋਰਟ 'ਤੇ ਬੰਬ ਹੋਣ ਦੀ ਸੂਚਨਾ ਮਿਲੀ ਸੀ। ਅਕਾਸਾ ਏਅਰਲਾਈਨਜ਼ ਦੇ ਸੁਰੱਖਿਆ ਇੰਚਾਰਜ ਨੇ ਦੱਸਿਆ- ਸੋਸ਼ਲ ਮੀਡੀਆ 'ਐਕਸ' 'ਤੇ ਫਲਾਈਟ ਨੰਬਰ QP1880 'ਚ ਬੰਬ ਹੋਣ ਦੀ ਸੂਚਨਾ ਮਿਲੀ ਸੀ।
(For more news apart from Bomb threat received in Akasa Airlines, Emergency declared at Gorakhpur Airport News in Punjabi, stay tuned to Rozana Spokesman)