Banwari Lal Purohit Resignation: ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਹੋਇਆ ਮਨਜ਼ੂਰ, ਹੁਣ ਵੇਖੋ ਕੌਣ ਹੋਵੇਗਾ ਪੰਜਾਬ ਦਾ ਨਵਾਂ ਰਾਜਪਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Banwari Lal Purohit Resignation:  ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੀ ਸੰਭਾਲਣਗੇ ਕਾਰਜਭਾਰ

Banwari Lal Purohit's resignation accepted

 Banwari Lal Purohit's resignation accepted:  ਪੰਜਾਬ ਦੇ ਮੌਜੂਦਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਮਨਜ਼ੂਰ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਫਰਵਰੀ ਮਹੀਨੇ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ, ਜੋ ਕਿ ਉਨ੍ਹਾਂ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸ਼ਕ ਦੇ ਅਹੁਦੇ ਦੀ ਜ਼ਿੰਮੇਵਾਰੀ ਗੁਲਾਬ ਚੰਦ ਕਟਾਰੀਆ ਨੂੰ ਸੌਂਪੀ ਗਈ ਹੈ। ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਹੋਣਗੇ।  ਗੁਲਾਬ ਚੰਦ ਕਟਾਰੀਆ ਇਸ ਸਮੇਂ ਅਸਾਮ ਦੇ ਰਾਜਪਾਲ ਵਜੋਂ ਸੇਵਾ ਨਿਭਾ ਰਹੇ ਹਨ

ਕੌਣ ਹਨ ਗੁਲਾਬ ਚੰਦ ਕਟਾਰੀਆ
ਪ੍ਰਾਈਵੇਟ ਸਕੂਲ ਅਧਿਆਪਕ ਵਜੋਂ ਆਪਣਾ ਗੁਜ਼ਾਰਾ ਚਲਾਉਣ ਵਾਲੇ ਕਟਾਰੀਆ ਨੇ ਪਹਿਲੀ ਵਾਰ 1977 ਵਿੱਚ ਚੋਣ ਲੜੀ ਸੀ। ਉਹ ਉਦੈਪੁਰ ਸ਼ਹਿਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਕਾਲ 'ਚ ਕੁੱਲ 11 ਚੋਣਾਂ ਲੜੀਆਂ, ਜਿਨ੍ਹਾਂ 'ਚੋਂ 9 'ਚ ਜਿੱਤ ਹਾਸਲ ਕੀਤੀ। ਸਾਲ 1998 ਵਿੱਚ ਉਹ ਉਦੈਪੁਰ ਤੋਂ ਸੰਸਦ ਮੈਂਬਰ ਵਜੋਂ ਚੋਣ ਜਿੱਤੇ। ਉਹ ਪਿਛਲੀਆਂ ਚੋਣਾਂ 2018 ਵਿੱਚ ਜਿੱਤ ਕੇ 15ਵੀਂ ਰਾਜਸਥਾਨ ਵਿਧਾਨ ਸਭਾ ਵਿੱਚ ਪੁੱਜੇ ਸਨ।

ਉਦੈਪੁਰ ਤੋਂ ਸਿਆਸੀ ਸਫਰ
ਗੁਲਾਬ ਚੰਦ ਕਟਾਰੀਆ ਦਾ ਸਿਆਸੀ ਸਫ਼ਰ ਉਦੈਪੁਰ ਤੋਂ ਸ਼ੁਰੂ ਹੋ ਕੇ ਇੱਥੇ ਹੀ ਸਮਾਪਤ ਹੋਇਆ। 2003 ਤੋਂ ਉਦੈਪੁਰ ਸ਼ਹਿਰ ਸੀਟ ਤੋਂ ਵਿਧਾਇਕ ਗੁਲਾਬਚੰਦ ਕਟਾਰੀਆ ਰਾਜਸਥਾਨ ਸਰਕਾਰ ਵਿੱਚ ਗ੍ਰਹਿ ਮੰਤਰੀ ਰਹੇ ਹਨ। 1977, 1980, 2003 ਤੋਂ 2018 ਤੱਕ, ਉਨ੍ਹਾਂ ਨੇ ਉਦੈਪੁਰ ਤੋਂ ਭਾਜਪਾ ਨੂੰ ਜਿੱਤ ਦਿਵਾਈ। ਲਗਾਤਾਰ ਕਾਰਜਕਾਲ ਦੇ ਬਾਅਦ ਉਨ੍ਹਾਂ ਨੇ ਉਦੈਪੁਰ ਨੂੰ ਭਾਜਪਾ ਦਾ ਗੜ੍ਹ ਬਣਾ ਲਿਆ ਸੀ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਪੰਜਾਬ ਸਣੇ 9 ਸੂਬਿਆਂ ਵਿਚ ਨਵੇਂ ਰਾਜਪਾਲ ਨਿਯੁਕਤ 
ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਹੋਣਗੇ
ਸੰਤੋਸ਼ ਕੁਮਾਰ ਗੰਗਵਾਰ ਨੂੰ ਝਾਰਖੰਡ ਦਾ ਨਵਾਂ ਰਾਜਪਾਲ ਬਣਾਇਆ 
 ਸੀ.ਪੀ. ਰਾਧਾਕ੍ਰਿਸ਼ਨਨ ਹੁਣ ਮਹਾਰਾਸ਼ਟਰ ਦੇ ਨਵੇਂ ਰਾਜਪਾਲ ਹੋਣਗੇ
ਲਕਸ਼ਮਣ ਪ੍ਰਸਾਦ ਅਚਾਰੀਆ ਨੂੰ ਅਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ 
 ਸੀ.ਐੱਚ. ਵਿਜੇਸ਼ੰਕਰ ਨੂੰ ਮੇਘਾਲਿਆ ਦਾ ਰਾਜਪਾਲ
ਛੱਤੀਸਗੜ੍ਹ ਦਾ ਰਾਜਪਾਲ ਰਮਨ ਡੇਕਾ
 ਤੇਲੰਗਾਨਾ ਦਾ ਰਾਜਪਾਲ ਜਿਸ਼ਨੂੰ ਦੇਵ ਵਰਮਾ
ਰਾਜਸਥਾਨ ਦਾ ਰਾਜਪਾਲ ਹਰੀਭਾਊ ਕਿਸ਼ਨਰਾਓ ਬਾਗੜੇ 
 ਸਿੱਕਮ ਦਾ ਰਾਜਪਾਲ ਓਮ ਪ੍ਰਕਾਸ਼ ਮਾਥੁਰ ਨੂੰ ਨਿਯੁਕਤ ਕੀਤਾ ਗਿਆ