Chandigarh’s Elante Mall News : ਚੰਡੀਗੜ੍ਹ ਦੇ Elante ਮਾਲ 'ਚ ਵਾਪਰਿਆ ਵੱਡਾ ਹਾਦਸਾ, ਬਾਲ ਕਲਾਕਾਰ ਸਮੇਤ 2 ਜ਼ਖਮੀ ,ਹਸਪਤਾਲ 'ਚ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

ਅਲਾਂਟੇ ਮਾਲ 'ਚ ਘੁੰਮਣ ਗਈ ਮਾਈਸ਼ਾ ਦੀਕਸ਼ਿਤ ਪਿੱਲਰ ਤੋਂ ਟਾਈਲ ਡਿੱਗਣ ਨਾਲ ਜ਼ਖਮੀ ਹੋ ਗਈ ਅਤੇ ਇਸ ਦੌਰਾਨ ਉਸ ਦੀ ਮਾਸੀ ਵੀ ਜ਼ਖਮੀ ਹੋ ਗਈ

Chandigarh’s Elante Mall Inccident

Chandigarh’s Elante Mall News : ਚੰਡੀਗੜ੍ਹ ਦੇ ਮਸ਼ਹੂਰ ਅਲਾਂਟੇ ਮਾਲ (Chandigarh’s Elante Mall ) 'ਚ ਇਕ ਹਾਦਸਾ ਵਾਪਰਿਆ ਹੈ। ਓਥੇ ਪਿੱਲਰ ਤੋਂ ਟਾਈਲ ਡਿੱਗ ਗਈ ਜੋ ਕਿ ਇੱਕ ਬਾਲ ਕਲਾਕਾਰ ਮਾਈਸ਼ਾ ਦੀਕਸ਼ਿਤ ਅਤੇ ਉਸ ਦੀ ਮਾਸੀ ਦੇ ਲੱਗ ਗਈ, ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ ਹਨ। 

ਜਾਣਕਾਰੀ ਮੁਤਾਬਕ ਅਲਾਂਟੇ ਮਾਲ 'ਚ ਘੁੰਮਣ ਗਈ ਮਾਈਸ਼ਾ ਦੀਕਸ਼ਿਤ ਪਿੱਲਰ ਤੋਂ ਟਾਈਲ ਡਿੱਗਣ ਨਾਲ ਜ਼ਖਮੀ ਹੋ ਗਈ ਅਤੇ ਇਸ ਦੌਰਾਨ ਉਸ ਦੀ ਮਾਸੀ ਵੀ ਜ਼ਖਮੀ ਹੋ ਗਈ। ਉਸ ਦੀ ਮਾਸੀ ਦੇ ਸਿਰ 'ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਪ੍ਰਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 

ਦੱਸਿਆ ਜਾ ਰਿਹਾ ਹੈ ਕਿ ਮਾਈਸ਼ਾ ਦੀਕਸ਼ਿਤ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਅਲਾਂਟੇ ਮਾਲ ਗਈ ਸੀ ਪਰ ਉਹ ਉਥੇ ਹਾਦਸੇ ਦਾ ਸ਼ਿਕਾਰ ਹੋ ਗਈ। ਮਾਈਸ਼ਾ ਨੇ ਕਈ ਸੀਰੀਅਲਾਂ 'ਚ ਕੰਮ ਕੀਤਾ ਹੈ। 

ਇਸ ਦੇ ਨਾਲ ਹੀ ਇਸ ਘਟਨਾ ਨੂੰ ਲੈ ਕੇ ਅਲਾਂਟੇ ਮਾਲ ਦੇ ਮੈਨੇਜਮੈਂਟ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ 'ਚ ਮਾਲ ਮੈਨੇਜਮੈਂਟ ਨੇ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਲੜਕੀ ਅਤੇ ਉਸ ਦੀ ਮਾਸੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਹੈ। ਮਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਠੋਸ ਪ੍ਰਬੰਧ ਕੀਤੇ ਜਾਣਗੇ।

ਦੱਸ ਦੇਈਏ ਕਿ ਇੱਸ ਤੋਂ ਪਹਿਲਾ ਵੀ ਚੰਡੀਗੜ੍ਹ ਦੇ Elante ਮਾਲ ‘ਚ ਦਰਦਨਾਕ ਹਾਦਸਾ ਵਾਪਰਿਆ ਸੀ। ਇੱਥੇ ਝੂਟੇ ਲੈ ਰਹੇ 11 ਸਾਲਾ ਬੱਚੇ ਦੀ ਟੁਆਏ ਟ੍ਰੇਨ ‘ਚੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਬੱਚੇ ਦੇ ਸਿਰ ‘ਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਜੀਐੱਮਸੀਐੱਚ-32 ਹਸਪਤਾਲ ਲਿਜਾਇਆ ਗਿਆ ਸੀ ,ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਬੱਚੇ ਦੀ ਪਛਾਣ ਸ਼ਾਹਬਾਜ਼ (11) ਵਾਸੀ ਨਵਾਂਸ਼ਹਿਰ ਵਜੋਂ ਹੋਈ ਸੀ।