Chandigarh Sukhna Lake News: ਚੰਡੀਗੜ੍ਹ ਦੀ ਸੁਖਨਾ ਲੇਕ 'ਤੇ ਫੈਲੀ ਦਹਿਸ਼ਤ, 12 ਫੁੱਟ ਮਿਲਿਆ ਅਜਗਰ
Chandigarh Sukhna Lake News: ਵਣ ਵਿਭਾਗ ਦੀ ਟੀਮ ਨੇ ਮੁਸ਼ੱਕਤ ਤੋਂ ਬਾਅਦ ਕੀਤਾ ਕਾਬੂ
Chandigarh latest news python sukhna lake News in punjabi : ਚੰਡੀਗੜ੍ਹ ਦੀ ਸੁਖਨਾ ਝੀਲ ਸੈਲਾਨੀਆਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹਿੰਦੀ ਹੈ ਤੇ ਦੇਸ਼ ਜੇ ਵੱਖ-ਵੱਥ ਹਿੱਸਿਆਂ ਤੋਂ ਲੋਕ ਇੱਥੇ ਆ ਕੇ ਅਨੰਦ ਮਾਣਦੇ ਹਨ ਪਰ ਅੱਜ ਇਥੇ ਅਜੀਬ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਇਥੇ 12 ਫੁੱਟ ਲੰਮਾ ਅਜ਼ਗਰ ਆ ਧਮਕਿਆ।
ਚੰਡੀਗੜ੍ਹ ਦੀ ਸੁਖਨਾ ਝੀਲ ਸੈਲਾਨੀਆਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹਿੰਦੀ ਹੈ ਤੇ ਦੇਸ਼ ਦੇ ਵੱਖ-ਵੱਥ ਹਿੱਸਿਆਂ ਤੋਂ ਲੋਕ ਇੱਥੇ ਆ ਕੇ ਅਨੰਦ ਮਾਣਦੇ ਹਨ ਪਰ ਅੱਜ ਇਥੇ ਅਜੀਬ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਇਥੇ 12 ਫੁੱਟ ਲੰਮਾ ਅਜ਼ਗਰ ਆ ਧਮਕਿਆ। ਇਸ ਤੋਂ ਬਾਅਦ ਝੀਲ ਪ੍ਰਬੰਧਨ ਨੇ ਵਣ ਵਿਭਾਗ ਦੀ ਟੀਮ ਨੂੰ ਬੁਲਾਇਆ।
ਇਸ ਤੋਂ ਪਹਿਲਾਂ ਕਿ ਟੀਮ ਉਥੇ ਪਹੁੰਚੀ ਤਾਂ ਅਜਗਰ ਇਕ ਉੱਚੇ ਦਰੱਖ਼ਤ 'ਤੇ ਬੈਠ ਗਿਆ। ਟੀਮ ਨੇ ਕਰੇਨ ਦੀ ਮਦਦ ਨਾਲ ਅਜਗਰ ਨੂੰ ਦਰੱਖ਼ਤ ਤੋਂ ਹੇਠਾਂ ਉਤਾਰਿਆ। ਭਾਵੇਂ ਇਕ ਵਾਰ ਅਜਗਰ ਨੂੰ ਵੇਖ ਕੇ ਲੋਕਾਂ ਵਿਚ ਦਹਿਸ਼ਤ ਫੈਲ ਗਈ ਪਰ ਬਾਅਦ ਵਿਚ ਲੋਕ ਅਜਗਰ ਨਾਲ ਫੋਟੋਆਂ ਕਰਵਾਉਂਦੇ ਵੀ ਨਜ਼ਰ ਆਏ।