Chandigarh News : ਡਾ: ਜਸਵਿੰਦਰ ਸਿੰਘ ਭੱਲਾ ਨਮਿਤ ਸਰਧਾਂਜਲੀ ਸਮਾਗਮ ਮੌਕੇ ਹਰ ਅੱਖ ਹੋਈ ਨਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

Chandigarh News : ਸਾਹਿਤ, ਮਨੋਰੰਜਨ, ਧਾਰਮਿਕ ਅਤੇ ਰਾਜਨੀਤਿਕ ਖੇਤਰ ਦੀਆਂ ਉੱਘੀਆਂ ਹਸਤੀਆਂ ਨੇ ਲਗਵਾਈ ਆਪਣੀ ਹਾਜ਼ਰੀ 

ਡਾ: ਜਸਵਿੰਦਰ ਸਿੰਘ ਭੱਲਾ ਨਮਿਤ ਸਰਧਾਂਜਲੀ ਸਮਾਗਮ ਮੌਕੇ ਹਰ ਅੱਖ ਹੋਈ ਨਮ 

Chandigarh News in Punjabi : ਉੱਘੇ ਹਾਸਰਸ ਕਲਾਕਾਰ ਤੇ ਅਦਾਕਾਰ ਡਾ: ਜਸਵਿੰਦਰ ਸਿੰਘ ਭੱਲਾ ਨਮਿਤ ਸ਼ਰਧਾਂਜਲੀ ਸਮਾਗਮ ਗੁਰਦਵਾਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਚੰਡੀਗੜ੍ਹ ਵਿਖੇ ਹੋਇਆ। ਸ਼ਰਧਾਂਜਲੀ ਸਮਾਗਮ ਨੂੰ ਲੈ ਕੇ ਗੁਰੂਦਵਾਰਾ ਸਾਹਿਬ ਦੇ ਬਾਹਰ ਚੰਡੀਗੜ੍ਹ ਪੁਲਸ ਵੱਲੋ ਸੁੱਰਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਡੂੰਘੇ ਦੁੱਖ ਅਤੇ ਸ਼ਰਧਾ ਨਾਲ ਉਹਨਾ ਨੂੰ ਚਾਹੁਣ ਵਾਲਿਆਂ ਨੇ ਪ੍ਰਸਿੱਧ ਅਦਾਕਾਰ ਅਤੇ ਕਾਮੇਡੀਅਨ ਡਾ.ਜਸਵਿੰਦਰ ਸਿੰਘ ਭੱਲਾ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਵਿੱਚ ਸ਼ਿਰਕਤ ਕੀਤੀ।

ਸਮਾਗਮ ਵਿੱਚ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਰਾਹੀਂ ਵਿਛੜੀ ਆਤਮਾ ਦੀ ਸਦੀਵੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਭਾਈ ਜੋਗਿੰਦਰ ਸਿੰਘ ਰਿਆੜ ਦੇ ਕੀਰਤਨੀ ਜਥੇ ਵੱਲੋਂ ਕੀਰਤਨ ਕੀਤਾ ਗਿਆ। ਇਸ ਸਮਾਗਮ ਵਿੱਚ ਸਾਹਿਤ, ਮਨੋਰੰਜਨ, ਰਾਜਨੀਤੀ ਅਤੇ ਅਕਾਦਮਿਕ ਖੇਤਰ ਦੀਆਂ ਕਈ ਜਾਣੀਆਂ-ਪਛਾਣੀਆਂ ਹਸਤੀਆਂ ਨੇ ਨਮ ਅੱਖਾਂ ਨਾਲ ਡਾ: ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਮੌਕੇ ਹਾਜ਼ਰ ਲੋਕਾਂ ਵਿੱਚ ਲੇਖਕ ਬਾਲ ਮੁਕੁੰਦ ਸ਼ਰਮਾ, ਗੀਤਕਾਰ ਅਲਪ ਸਿਕੰਦਰ, ਕਵੀ ਜਰਨੈਲ ਘੁੰਮਣ, ਗਾਇਕ ਅਮਰ ਨੂਰੀ, ਗੀਤਕਾਰ ਸ਼ਮਸ਼ੇਰ ਸੰਧੂ, ਲੇਖਕ ਬਾਬੂ ਸਿੰਘ ਮਾਨ ਮਰਾੜਾ ਵਾਲੇ, ਅਦਾਕਾਰ ਗੁੱਗੂ ਗਿੱਲ, ਬਿੰਨੂ ਢਿੱਲੋਂ ਅਤੇ ਸੀਮਾ ਕੌਸ਼ਲ ਸ਼ਾਮਲ ਸਨ।  ਕਵੀ ਗੁਰਭਜਨ ਗਿੱਲ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਐਮਐਲਏ ਮੋਹਾਲੀ ਕੁਲਵੰਤ ਸਿੰਘ, ਸੀਨੀਅਰ ਕਾਂਗਰਸੀ ਆਗੂ ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉੱਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ, ਗੀਤਕਾਰ ਬੰਟੀ ਬੈਂਸ, ਮੰਤਰੀ ਹਰਦੀਪ ਸਿੰਘ ਮੁੰਡੀਆਂ, ਗਾਇਕ ਪੰਮੀ ਬਾਈ, ਪ੍ਰੀਤ ਹਰਪਾਲ, ਅਦਾਕਾਰ-ਗਾਇਕ ਗਿੱਪੀ ਗਰੇਵਾਲ, ਗੁਰਪ੍ਰੀਤ ਸਿੰਘ ਘੁੱਗੀ, ਗਾਇਕ ਹਰਜੀਤ ਹਰਮਨ ਵਰਗੀਆਂ ਪ੍ਰਸਿੱਧ ਸ਼ਖਸੀਅਤਾਂ ਨੇ ਡਾ. ਭੱਲਾ ਦੇ ਬਹੁਪੱਖੀ ਸਬੰਧਾਂ ਅਤੇ ਪ੍ਰਭਾਵ ਨੂੰ ਉਜਾਗਰ ਕੀਤਾ।

ਪਰਿਵਾਰਕ ਮੈਂਬਰਾਂ ਜਿਹਨਾਂ ਵਿੱਚ ਉਨ੍ਹਾਂ ਦੀ ਪਤਨੀ ਸਤਵੰਤ ਕੌਰ ਭੱਲਾ ਅਤੇ ਬੱਚੇ ਪ੍ਰਦੀਪ ਕੌਰ ਭੱਲਾ, ਪੁਖਰਾਜ ਭੱਲਾ, ਬਬਲੀ ਭੱਲਾ, ਜ਼ੀਨੂ ਭੱਲਾ ਅਤੇ ਵਿਕਰਮ ਜੱਸਲ ਸ਼ਾਮਲ ਸਨ। ਸਟੇਜ ਸੰਚਾਲਨ ਦੀ ਜਿੰਮੇਵਾਰੀ ਬਾਲ ਮੁਕੰਦ ਸ਼ਰਮਾ ਵੱਲੋਂ ਨਿਭਾਈ ਗਈ। ਡਾਕਟਰ ਜਸਵਿੰਦਰ ਸਿੰਘ ਭੱਲਾ ਦੇ ਪੁੱਤਰ ਪੁਖਰਾਜ ਸਿੰਘ ਭੱਲਾ ਨੇ ਆਏ ਹੋਏ ਸਾਰੇ ਸਨੇਹੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।

 (For more news apart from  Every eye was filled with tears tribute ceremony for Dr. Jaswinder Singh Bhalla News in Punjabi, stay tuned to Rozana Spokesman)