Punjab News: ਟਾਸਕ ਪੂਰਾ ਕਰਨ ਦੇ ਨਾਂਅ 'ਤੇ ਵਿਅਕਤੀ ਨਾਲ ਵੱਜੀ 19.30 ਲੱਖ ਰੁਪਏ ਦੀ ਠੱਗੀ
1 ਨਵੰਬਰ, 2023 ਨੂੰ ਉਸ ਨੂੰ ਵਟਸਐਪ 'ਤੇ ਇੱਕ ਮੈਸੇਜ ਆਇਆ ਅਤੇ ਉਸ ਨੇ ਆਨਲਾਈਨ ਪਾਰਟ-ਟਾਈਮ ਨੌਕਰੀ ਬਾਰੇ ਦੱਸਿਆ।
Punjab News: ਚੰਡੀਗੜ੍ਹ: ਮੌਲੀਜਾਗਰਾਂ ਦੇ ਵਿਕਾਸ ਨਗਰ 'ਚ ਰਹਿਣ ਵਾਲੇ ਇਕ ਵਿਅਕਤੀ ਨਾਲ ਆਨਲਾਈਨ ਟਾਸਕ ਕਰਨ ਦੇ ਨਾਂ 'ਤੇ 19.30 ਲੱਖ ਰੁਪਏ ਦੀ ਠੱਗੀ ਵੱਜੀ ਹੈ। ਪੀੜਤ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਸ਼ਵਨੀ ਕੁਮਾਰ ਗੁਪਤਾ ਨੇ ਕਿਹਾ ਕਿ 1 ਨਵੰਬਰ, 2023 ਨੂੰ ਉਸ ਨੂੰ ਵਟਸਐਪ 'ਤੇ ਇੱਕ ਮੈਸੇਜ ਆਇਆ ਅਤੇ ਉਸ ਨੇ ਆਨਲਾਈਨ ਪਾਰਟ-ਟਾਈਮ ਨੌਕਰੀ ਬਾਰੇ ਦੱਸਿਆ।
ਇਸ ਤੋਂ ਬਾਅਦ ਉਨ੍ਹਾਂ ਨੂੰ ਟੈਲੀਗ੍ਰਾਮ ਰਾਹੀਂ ਆਨਲਾਈਨ ਕੰਮ ਦਿੱਤਾ ਗਿਆ। ਉਸ ਦੀ ਆਮਦਨ ਵਧਾਉਣ ਦੇ ਬਹਾਨੇ ਧੋਖੇਬਾਜ਼ਾਂ ਨੇ ਉਸ ਨਾਲ 19,29,776 ਰੁਪਏ ਦੀ ਠੱਗੀ ਮਾਰੀ। ਜਦੋਂ ਉਸ ਨੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਨਹੀਂ ਨਿਕਲੇ। ਇਸ ਦੇ ਨਾਲ ਹੀ ਦੋਸ਼ੀ ਉਸ 'ਤੇ ਹੋਰ ਪੈਸੇ ਦੇਣ ਦਾ ਦਬਾਅ ਪਾ ਰਹੇ ਸਨ। ਇਸ 'ਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।