PU Student Council Elections: ਪੰਜਾਬ ’ਵਰਸਟੀ ਵਿਦਿਆਰਥੀ ਕੌਂਸਲ ਚੋਣਾਂ ’ਚ ਪ੍ਰਧਾਨਗੀ ਅਹੁਦੇ ਲਈ 3 ਲੜਕੀਆਂ ਸਮੇਤ 9 ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਚੰਡੀਗੜ੍ਹ

PU Student Council Elections: ਅੱਜ ਪੰਜਾਬ ਯੂਨੀਵਰਸਟੀ ਦੇ ਸਾਰੇ ਵਿਭਾਗ ਰਹਿਣਗੇ ਖੁਲ੍ਹੇ

PU Student Council Elections

PU Student Council Elections:  ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ 2024-25 ਲਈ ਅੱਜ ਨਾਮ ਵਾਪਸ ਲੈਣ ਮਗਰੋਂ ਉਮੀਦਵਾਰਾਂ ਦੀ ਤਸਵੀਰ ਸਾਫ ਹੋ ਗਈ ਹੈ। ਡੀਨ ਵਿਦਿਆਰਥੀ ਭਲਾਈ ਦਫ਼ਤਰ ਵਲੋਂ ਜਾਰੀ ਸੂਚੀ ਅਨੁਸਾਰ ਕੁਲ 24 ਉਮੀਦਵਾਰ ਮੁਕਾਬਲੇ ’ਚ ਹਨ।  

ਪ੍ਰਧਾਨਗੀ ਅਹੁਦੇ ਲਈ 3 ਲੜਕੀਆਂ ਸਮੇਤ 9 ਉਮੀਦਵਾਰ, ਮੀਤ ਪ੍ਰਧਾਨ ਅਹੁਦੇ ਲਈ 5, ਸਕੱਤਰ ਦੇ ਅਹੁਦੇ ਲਈ 4 ਅਤੇ ਸੰਯੁਕਤ ਸਕੱਤਰ ਅਹੁਦੇ ਲਈ 6 ਉਮੀਦਵਾਰਾਂ ’ਚ ਮੁਕਾਬਲਾ ਤੈਅ ਹੋ ਗਿਆ ਹੈ। ਵੋਟਾਂ ਅਤੇ ਇਹਨਾਂ ਦੀ ਗਿਣਤੀ 5 ਸਤੰਬਰ ਨੂੰ ਹੋਵੇਗੀ ਅਤੇ ਦੇਰ ਰਾਤ ਤਕ ਨਤੀਜੇ ਐਲਾਨੇ ਜਾਣੇ ਹਨ।  ਵੋਟਰਾਂ ਦੀ ਗਿਣਤੀ  31 ਅਗਸਤ ਤਕ ਹੋਏ ਦਾਖ਼ਲਿਆਂ ਦੇ ਅਧਾਰ ਤੇ ਹੋਣੀ ਹੈ ਅਤੇ ਅਨੁਮਾਨਿਤ 16 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਵੋਟਾਂ ਦਾ ਹੱਕ ਹੈ।   

ਪ੍ਰਧਾਨਗੀ ਪਦ ਦੇ 9 ਉਮੀਦਵਾਰਾਂ ਚ ਅਲਕਾ, ਸਾਰਾਹ, ਅਨੁਰਾਗ ਦਲਾਲ, ਮਨਦੀਪ ਸਿੰਘ, ਤਰੁਨ ਸਿੱਧੂ, ਅਰਪਿਤਾ ਮਾਲਕ, ਰਾਹੁਲ, ਮੁਕੁਲ ਤੇ ਪ੍ਰਿੰਸ ਦੇ ਨਾਮ ਸ਼ਾਮਲ ਹਨ।   ਮੀਤ ਪ੍ਰਧਾਨ ਪਦ ਲਈ 5 ਉਮੀਦਵਾਰ ਹਨ, ਅਭਿਸ਼ੇਕ ਕਪੂਰ, ਅਰਚਿਤ ਗਰਗ, ਕਰਨਵੀਰ ਸਿੰਘ, ਕਰਨਦੀਪ ਸਿੰਘ ਅਤੇ ਸਿਵਾਨੀ ਹਨ। 
ਸਕੱਤਰ ਪਦ ਲਈ 4 ਉਮੀਦਵਾਰ ਜਸ਼ਨਪ੍ਰੀਤ ਸਿੰਘ, ਸਿਵਨੰਦਨ ਰਿਖੀ, ਵਿਨੀਤ ਯਾਦਵ ਅਤੇ ਪਾਰਸ ਪਰਾਸ਼ਰ ਮੁਕਾਬਲੇ _ਚ ਹਨ।  
ਸੰਯੁਕਤ ਸਕੱਤਰ ਲਈ 6 ਉਮੀਦਵਾਰ ਮੁਕਾਬਲੇ ’ਚ ਹਨ, ਇਨ੍ਹਾਂ ’ਚ ਅਮਿਤ ਬੰਗਾ, ਜਸਵਿੰਦਰ ਰਾਣਾ, ਰੋਹਿਤ ਸਰਮਾ, ਤੇਜੱਸਵੀ, ਸ਼ੁਭਮ ਤੇ ਯਸ਼ ਕਾਪਸਿਆ।