Haryana ਦੇ ਨਵੇਂ ਡੀ.ਜੀ.ਪੀ. ਅਜੈ ਸਿੰਘਲ ਨੇ ਸੰਭਾਲਿਆ ਅਹੁਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਪੰਚਕੂਲਾ ਪੁਲਿਸ ਹੈਡਕੁਆਰਟਰ ਵਿਖੇ ਨਵੇਂ ਡੀ.ਜੀ.ਪੀ. ਨੂੰ ਪੁਲਿਸ ਦੇ ਜਵਾਨਾਂ ਵੱਲੋਂ ਦਿੱਤੀ ਗਈ ਸਲਾਮੀ

Haryana's new DGP Ajay Singhal takes charge

ਪੰਚਕੂਲਾ : ਹਰਿਆਣਾ ਦੇ ਨਵੇਂ ਡੀ.ਜੀ.ਪੀ. ਅਜੈ ਸਿੰਘਲ ਨੇ ਅੱਜ ਪੰਚਕੂਲਾ ਵਿੱਚ ਪੁਲਿਸ ਹੈੱਡਕੁਆਰਟਰ ਵਿਖੇ ਪਹੁੰਚ ਕੇ ਅਹੁਦਾ ਸੰਭਾਲ ਲਿਆ ਹੈ ਅਤੇ ਇੱਥੇ ਉਹ ਸੂਬੇ ਦੇ ਨਵੇਂ ਡੀ.ਜੀ.ਪੀ. ਵਜੋਂ ਕੰਮਕਾਜ ਦੇਖਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾਉਣਗੇ।  ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ। ਇਸੇ ਤਰ੍ਹਾਂ ਪੁਲਿਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ।
ਨਵੇਂ ਸਾਲ ਦੀ ਪੂਰਵ ਸੰਧਿਆ ਯਾਨੀ 31 ਦਸੰਬਰ 2025 ਨੂੰ ਉਨ੍ਹਾਂ ਨੂੰ ਹਰਿਆਣਾ ਸਰਕਾਰ ਵੱਲੋਂ ਡੀ.ਜੀ.ਪੀ. ਬਣਾਇਆ ਗਿਆ ਸੀ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪੈਨਲ ਕਮੇਟੀ ਨੇ ਡੀ.ਜੀ.ਪੀ. ਅਹੁਦੇ ਲਈ ਦਾਅਵੇਦਾਰ ਤਿੰਨ ਅਧਿਕਾਰੀਆਂ ਦੇ ਪੈਨਲ ਨੂੰ ਅੰਤਿਮ ਰੂਪ ਦਿੱਤਾ ਸੀ, ਜਿਨ੍ਹਾਂ ਵਿੱਚੋਂ 1992 ਬੈਚ ਦੇ ਆਈ.ਪੀ.ਐੱਸ. ਅਜੈ ਸਿੰਘਲ ਦਾ ਨਾਂ ਫਾਈਨਲ ਕੀਤਾ ਗਿਆ।