Haryana News : ਹਾਈਵੇਅ ਤੇ ਐਕਸਪ੍ਰੈੱਸਵੇ ’ਤੇ ਚੱਲਣਾ ਅੱਜ ਤੋਂ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

Haryana News : ਸ਼ੰਭੂ ਟੋਲ ਪਲਾਜ਼ਾ ’ਤੇ ਵਾਹਨਾਂ ਦੀਆਂ ਦਰਾਂ ’ਚ 5, 10, ਤੇ 15 ਰੁਪਏ ਦਾ ਵਾਧਾ

Travelling on highways and expressways in Haryana will become more expensive from today Latest News in Punjabi

Travelling on highways and expressways in Haryana will become more expensive from today Latest News in Punjabi : ਹਰਿਆਣਾ ਵਿਚ ਹਾਇਵੇ ਅਤੇ ਐਕਸਪ੍ਰੈੱਸਵੇ ’ਤੇ ਚੱਲਣਾ ਅੱਜ ਤੋਂ ਮਹਿੰਗਾ ਹੋ ਗਿਆ ਹੈ। ਹਰਿਆਣਾ ਵਿਚ 1 ਅਪ੍ਰੈਲ ਤੋਂ ਟੋਲ ਟੈਕਸ 5 ਤੋਂ 25 ਰੁਪਏ ਤੱਕ ਵਧਾਇਆ ਗਿਆ ਹੈ। ਅੰਬਾਲਾ, ਗੁਰੂਗ੍ਰਾਮ, ਫ਼ਰੀਦਾਬਾਦ, ਹਿਸਾਰ ਸਮੇਤ 12 ਜ਼ਿਲ੍ਹਾ ਵਿਚ ਕਰੀਬ 24 ਟੋਲ ਹਨ, ਜਿੱਥੇ ਟੋਲ ਦੇ ਰੇਟ ਵਧੇ ਹਨ।

ਟੋਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਹਰ ਸਾਲ 1 ਅਪ੍ਰੈਲ ਤੋਂ ਦਰਾਂ ਵਧਾਉਂਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਵਾਹਨ ਚਾਲਕਾਂ ਨੂੰ ਨਵੀਆਂ ਦਰਾਂ ਬਾਰੇ ਕੋਈ ਉਲਝਣ ਨਾ ਹੋਵੇ, ਟੋਲ ਬੂਥਾਂ 'ਤੇ ਨਵੀਂ ਦਰ ਸੂਚੀ ਲਗਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। 

ਅੰਬਾਲਾ ਦੇ ਘੱਗਰ (ਸ਼ੰਭੂ) ਟੋਲ ਪਲਾਜ਼ਾ ਦੇ ਅਧਿਕਾਰੀਆਂ ਨੇ ਵੀ ਅੱਜ ਤੋਂ ਵਧੀਆਂ ਦਰਾਂ ਬਾਰੇ ਜਾਣਕਾਰੀ ਦਿਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਹੁਣ ਟੋਲ ਪਲਾਜ਼ਿਆਂ 'ਤੇ ਕਾਰਾਂ, ਐਲਐਮਵੀ, ਬੱਸਾਂ ਅਤੇ ਟਰੱਕਾਂ ਦੀਆਂ ਦਰਾਂ ਕ੍ਰਮਵਾਰ 5 ਰੁਪਏ, 10 ਰੁਪਏ ਅਤੇ 15 ਰੁਪਏ ਵਧ ਗਈਆਂ ਹਨ।

ਇਸ ਦੇ ਨਾਲ ਹੀ, ਹਾਈਵੇਅ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਵਿਚ ਟੋਲ ਟੈਕਸ ਵਿਚ ਵਾਧੇ ਪ੍ਰਤੀ ਗੁੱਸਾ ਸਾਫ਼ ਦਿਖਾਈ ਦੇ ਰਿਹਾ ਹੈ। ਲੋਕਾਂ ਨੇ ਕਿਹਾ ਕਿ ਇਕ ਤਾਂ ਪਹਿਲਾਂ ਕਿਸਾਨ ਅੰਦੋਲਨ ਦੇ 14 ਮਹੀਨਿਆਂ ਦੀਆਂ ਮੁਸ਼ਕਲਾਂ ਤੋਂ ਬਾਅਦ ਰਾਸਤਾ ਖੁੱਲ੍ਹਿਆ ਹੈ ਅਤੇ ਹੁਣ ਰੇਟ ਵਧਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਟੋਲ ਭਰਨ ਤੋਂ ਬਾਅਦ ਵੀ ਸੜਕਾਂ ਦੀ ਹਾਲਤ ਠੀਕ ਨਹੀਂ ਹੈ।