Sirsa News: ਭਰਾ ਦੀ ਬੀਮਾਰੀ ਦੇ ਸਦਮੇ ਵਿਚ ਭੈਣ ਦੀ ਮੌਤ, ਤਿੰਨ ਦਿਨ ਬਾਅਦ ਭਰਾ ਨੇ ਵੀ ਤੋੜਿਆ ਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

Sirsa News: ਦੋਵੇਂ ਸਨ ਡੇਂਗੂ ਤੋਂ ਪੀੜਤ

Sirsa brother sister death News

Sirsa brother sister death News:  ਹਰਿਆਣਾ ਦੇ ਏਲਨਾਬਾਦ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਗੋਬਿੰਦਪੁਰਾ ਵਿੱਚ ਭਰਾ ਦੀ ਬਿਮਾਰੀ ਦਾ ਸਦਮਾ ਨਾ ਸਹਾਰਦੀ ਹੋਈ ਭੈਣ ਦੀ ਮੌਤ ਹੋ ਗਈ। ਹਾਲਾਕਿ ਇਸ ਘਟਨਾ ਤੋਂ ਤਿੰਨ ਦਿਨ ਬਾਅਦ ਲੜਕੀ ਦੇ ਭਰਾ ਦੀ ਵੀ ਮੌਤ ਹੋ ਗਈ।

13 ਸਾਲਾ ਸਹਿਦੀਪ 7ਵੀਂ ਅਤੇ ਉਸ ਦੀ ਵੱਡੀ ਭੈਣ ਅਸਮੀਨ ਕੌਰ 11ਵੀਂ ਵਿਚ ਪੜ੍ਹਦੀ ਸੀ। ਸਹਿਦੀਪ ਅਤੇ ਅਸਮੀਨ ਕੁਝ ਦਿਨਾਂ ਤੋਂ ਜ਼ੇਰੇ ਇਲਾਜ ਸਨ। ਸਹਿਦੀਪ ਨੂੰ ਹਿਸਾਰ ਰੈਫਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀ ਵੱਡੀ ਭੈਣ ਸਦਮੇ ਵਿੱਚ ਆ ਗਈ।

ਉਨ੍ਹਾਂ ਦੇ ਪਿਤਾ ਸੰਦੀਪ ਸਿੰਘ ਨੇ ਦੱਸਿਆ ਕਿ ਸਹਿਦੀਪ ਨੂੰ ਕੁਝ ਦਿਨਾਂ ਤੋਂ ਤੇਜ਼ ਬੁਖਾਰ ਸੀ। ਉਹ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ, ਜਦਕਿ ਅਸਮੀਨ ਦਾ ਰਾਣੀਆਂ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਸੋਮਵਾਰ ਨੂੰ ਸਹਿਦੀਪ ਦੀ ਹਾਲਤ ਵਿਗੜ ਗਈ ਤਾਂ ਅਸਮੀਨ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੀ।

ਅਸਮੀਨ ਦਿਨ ਭਰ ਵਾਰ-ਵਾਰ ਬੇਨਤੀ ਕਰਦੀ ਰਹੀ ਕਿ ਉਸ ਦੇ ਭਰਾ ਨੂੰ ਬਚਾਅ ਲਓ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਉਸ ਦੇ ਪਿਤਾ ਨੇ ਆਖਿਆ ਕਿ ਲੜਕੀ ਦੀ ਮੌਤ ਤੋਂ ਤਿੰਨ ਦਿਨ ਬਾਅਦ ਉਸ ਦੇ ਪੁੱਤਰ ਦੀ ਵੀ ਮੌਤ ਹੋ ਗਈ। ਦੋਵੇਂ ਡੇਂਗੂ ਤੋਂ ਪੀੜਤ ਸਨ।