ਸੋਨੀਪਤ STF ਨੇ ਰੋਹਿਤ ਗੋਦਾਰਾ ਗਿਰੋਹ ਦੇ 7 ਸ਼ਾਰਪ ਸ਼ੂਟਰ ਕੀਤੇ ਕਾਬੂ
7 ਪਿਸਤੌਲਾਂ ਤੇ 200 ਕਾਰਤੂਸ ਹੋਏ ਬਰਾਮਦ
ਹਰਿਆਣਾ: ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਸੋਨੀਪਤ ਯੂਨਿਟ ਨੇ ਰੋਹਿਤ ਗੋਦਾਰਾ ਅਤੇ ਨਵੀਨ ਬਾਕਸਰ ਗੈਂਗ ਨਾਲ ਸਬੰਧਤ ਸੱਤ ਸਰਗਰਮ ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਵਿਦੇਸ਼ੀ ਬਣੇ ਗੈਰ-ਕਾਨੂੰਨੀ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ, ਜਿਸ ਵਿੱਚ ਲਗਭਗ 200 ਜ਼ਿੰਦਾ ਕਾਰਤੂਸ ਵੀ ਸ਼ਾਮਲ ਹਨ। ਟੀਮ ਨੇ ਸੋਨੀਪਤ ਸੈਕਟਰ 7 ਫਲਾਈਓਵਰ ਤੋਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਰਿਆਣਾ, ਪੰਜਾਬ, ਦਿੱਲੀ ਅਤੇ ਚੰਡੀਗੜ੍ਹ ਵਿੱਚ ਇੱਕ ਵੱਡੀ ਗੈਂਗਵਾਰ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ।
ਮੁਲਜ਼ਮਾਂ ਦੀ ਪਛਾਣ ਰੋਹਿਤ ਉਰਫ਼ ਕਟਵਾਲੀਆ, ਮੁਹੰਮਦ ਸਾਜਿਦ, ਮਾਨਵ ਕੁਮਾਰ, ਵਿਕਾਸ ਪਾਲ, ਹੈਪੀ ਸਿੰਘ, ਜਬਰ ਜੰਗ ਸਿੰਘ ਅਤੇ ਵਿਜੇ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਤੋਂ ਵਿਦੇਸ਼ੀ ਅਤੇ ਦੇਸੀ ਪਿਸਤੌਲ, 197 ਜ਼ਿੰਦਾ ਕਾਰਤੂਸ ਅਤੇ ਹੋਰ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਵਿੱਚੋਂ ਪੰਜ 22-23 ਸਾਲ ਦੇ ਹਨ, ਜਦੋਂ ਕਿ ਸਾਜਿਦ ਅਤੇ ਜਬਰ ਜੰਗ ਲਗਭਗ 29 ਸਾਲ ਦੇ ਹਨ।