Model Divya Murder Case: ਮਾਡਲ ਦਿਵਿਆ ਪਾਹੂਜਾ ਕਤਲ ਮਾਮਲੇ ਦੀ ਚਾਰਜਸ਼ੀਟ ਪੇਸ਼,ਮੌਤ ਦੀ ਦੱਸੀ ਇਹ ਵਜ੍ਹਾ

ਸਪੋਕਸਮੈਨ Fact Check

ਖ਼ਬਰਾਂ, ਹਰਿਆਣਾ

ਮਾਡਲ ਦਿਵਿਆ ਪਾਹੂਜਾ ਕਤਲ ਮਾਮਲੇ ਦੀ ਚਾਰਜਸ਼ੀਟ ਪੇਸ਼

File Image
ਜਾਂਚ ਵਿੱਚ ਗੈਂਗਸਟਰ ਦੇ ਭਰਾ ਅਤੇ ਭੈਣ ਨੂੰ ਸ਼ਾਮਲ ਕਰੇਗੀ ਪੁਲਿਸ

ਜਾਂਚ ਵਿੱਚ ਗੈਂਗਸਟਰ ਦੇ ਭਰਾ ਅਤੇ ਭੈਣ ਨੂੰ ਸ਼ਾਮਲ ਕਰੇਗੀ ਪੁਲਿਸ

ਜਾਂਚ ਵਿੱਚ ਗੈਂਗਸਟਰ ਦੇ ਭਰਾ ਅਤੇ ਭੈਣ ਨੂੰ ਸ਼ਾਮਲ ਕਰੇਗੀ ਪੁਲਿਸ

ਜਾਂਚ ਵਿੱਚ ਗੈਂਗਸਟਰ ਦੇ ਭਰਾ ਅਤੇ ਭੈਣ ਨੂੰ ਸ਼ਾਮਲ ਕਰੇਗੀ ਪੁਲਿਸ

ਜਾਂਚ ਵਿੱਚ ਗੈਂਗਸਟਰ ਦੇ ਭਰਾ ਅਤੇ ਭੈਣ ਨੂੰ ਸ਼ਾਮਲ ਕਰੇਗੀ ਪੁਲਿਸ

Model Divya Murder Case : ਹਰਿਆਣਾ ਦੇ ਗੁਰੂਗ੍ਰਾਮ 'ਚ ਕਰੀਬ ਤਿੰਨ ਮਹੀਨੇ ਪਹਿਲਾਂ ਸੁਰਖੀਆਂ ਵਿੱਚ ਆਈ ਮਾਡਲ ਦਿਵਿਆ ਪਾਹੂਜਾ ਦੇ ਕਤਲ ਕੇਸ 'ਚ ਸੀਆਈਏ ਸੈਕਟਰ 17 ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਨਿਲ ਸ਼ਰਮਾ ਦੀ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਹਰਿਆਣਾ ਪੁਲਿਸ ਨੇ 88 ਦਿਨਾਂ ਬਾਅਦ ਅਦਾਲਤ ਵਿੱਚ ਇਹ ਚਾਰਜਸ਼ੀਟ ਪੇਸ਼ ਕੀਤੀ ਹੈ। ਜਿਸ ਵਿੱਚ ਮਾਡਲ ਦਿਵਿਆ ਪਾਹੂਜਾ ਦੀ ਮੌਤ ਹੋਣ ਦਾ ਖੁਲਾਸਾ ਹੋਇਆ ਹੈ।ਇਸ ਚਾਰਜਸ਼ੀਟ ਵਿੱਚ ਮਾਡਲ ਦਿਵਿਆ ਪਾਹੂਜਾ ਦੀ ਨਸ਼ੇ ਦੀ ਹਾਲਤ 'ਚ ਹੋਈ ਨੌਕਝੋਕ ਦੌਰਾਨ ਹੋਟਲ ਮਾਲਕ ਅਭਿਜੀਤ ਵੱਲੋਂ ਗੋਲੀ ਮਾਰਨ ਦੀ ਗੱਲ ਕਹਿ ਗਈ ਹੈ।

ਦੱਸ ਦੇਈਏ ਕਿ ਮਾਡਲ ਦਿਵਿਆ ਪਾਹੂਜਾ ਦੀ 3 ਜਨਵਰੀ ਦੀ ਰਾਤ ਨੂੰ ਬੱਸ ਸਟੈਂਡ ਨੇੜੇ ਸਿਟੀ ਪੁਆਇੰਟ ਹੋਟਲ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਹੋਟਲ ਮਾਲਕ ਦੇ ਦੋਸਤ ਬਲਰਾਜ ਨੇ ਪੰਜਾਬ ਤੋਂ ਨਿਕਲਣ ਵਾਲੀ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਸੀ। ਉਸ ਤੋਂ ਬਾਅਦ ਸੈਕਟਰ- 14 ਥਾਣਾ ਪੁਲਿਸ ਨੇ ਕਤਲ ਦੇ ਮੁੱਖ ਆਰੋਪੀ ਹੋਟਲ ਮਾਲਕ ਅਭਿਜੀਤ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਸੀ। ਹਰਿਆਣਾ ਪੁਲਿਸ ਨੇ ਜਾਂਚ ਦੌਰਾਨ ਇਸ ਮਾਮਲੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਹੋਟਲ ਮਾਲਕ ਦਾ ਪੀਐਸਓ ਪਰਵੇਸ਼, ਉਸਦੀ ਪ੍ਰੇਮਿਕਾ ਮੇਘਾ, ਹੋਟਲ ਕਰਮਚਾਰੀ ਹੇਮਰਾਜ ਅਤੇ ਓਮ ਪ੍ਰਕਾਸ਼ ਸ਼ਾਮਲ ਹਨ। ਹੱਤਿਆ ਦੇ ਸਬੂਤ ਨਸ਼ਟ ਕਰਨ ਦੇ ਮਾਮਲੇ ਵਿੱਚ ਹੋਟਲ ਮਾਲਕ ਦੇ ਦੋਸਤ ਬਲਰਾਜ ਅਤੇ ਉਸ ਦੇ ਇੱਕ ਹੋਰ ਸਾਥੀ ਦੀ ਭੂਮਿਕਾ ਅਹਿਮ ਦੱਸੀ ਜਾਂਦੀ ਹੈ। ਮਾਡਲ ਦਿਵਿਆ ਪਾਹੂਜਾ ਦੀ ਲਾਸ਼ ਨੂੰ ਠਿਕਾਣੇ ਲਗਾਉਣ ਤੋਂ ਬਾਅਦ  ਉਸ ਦੇ ਦੋਸਤ ਆਪਣੀ ਬੀਐਮਡਬਲਯੂ ਉੱਥੇ ਛੱਡ ਕੇ ਭੱਜ ਗਏ। 20 ਦਿਨ ਫਰਾਰ ਰਹਿਣ ਤੋਂ ਬਾਅਦ ਪੁਲਸ ਟੀਮ ਨੇ ਉਨ੍ਹਾਂ ਨੂੰ ਕੋਲਕਾਤਾ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਟੋਹਾਣਾ ਨਹਿਰ 'ਚੋਂ ਦਿਵਿਆ ਪਾਹੂਜਾ ਦੀ ਲਾਸ਼ ਬਰਾਮਦ ਕੀਤੀ ਗਈ ਸੀ।

ਜਾਂਚ ਵਿੱਚ ਗੈਂਗਸਟਰ ਦੇ ਭਰਾ ਅਤੇ ਭੈਣ ਨੂੰ ਸ਼ਾਮਲ ਕਰੇਗੀ ਪੁਲਿਸ

ਮਾਡਲ ਦਿਵਿਆ ਪਾਹੂਜਾ ਦੀ ਭੈਣ ਨੇ ਸੈਕਟਰ 14 ਥਾਣੇ 'ਚ ਦਰਜ਼ ਕਰਵਾਈ ਐੱਫ.ਆਈ.ਆਰ. 'ਚ ਗੈਂਗਸਟਰ ਸੰਦੀਪ ਗਡੌਲੀ ਦੇ ਭਰਾ ਬ੍ਰਹਮ ਅਤੇ ਭੈਣ 'ਤੇ ਕਤਲ ਦੀ ਸਾਜ਼ਿਸ਼ ਰਚਣ ਦਾ ਆਰੋਪ  ਲਾਇਆ ਸੀ। ਪੁਲਿਸ ਨੇ ਕਤਲ ਦੀ ਜਾਂਚ ਪੂਰੀ ਕਰ ਲਈ ਹੈ। ਹੁਣ ਤੱਕ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਵਿੱਚ ਗੈਂਗਸਟਰ ਪਰਿਵਾਰ ਦੀ ਭੂਮਿਕਾ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਇਸ ਦੀ ਜਾਂਚ ਪੂਰੀ ਕਰਨ ਲਈ ਪੁਲਸ ਟੀਮ ਦੋਵਾਂ ਨੂੰ ਨੋਟਿਸ ਭੇਜ ਕੇ ਜਾਂਚ 'ਚ ਸ਼ਾਮਲ ਕਰੇਗੀ। ਉਨ੍ਹਾਂ ਵੱਲੋਂ ਬਿਆਨ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।