Gurugram News : ਸਾਬਕਾ ਜੇਲ੍ਹਰ ਸੁਨੀਲ ਸਾਂਗਵਾਨ ਬੀਜੇਪੀ 'ਚ ਸ਼ਾਮਿਲ ,ਜਿਨ੍ਹਾਂ ਦੇ ਕਾਰਜਕਾਲ ਦੌਰਾਨ ਸੌਦਾ ਸਾਧ ਨੂੰ 6 ਵਾਰ ਮਿਲੀ ਸੀ ਪੈਰੋਲ
ਸਾਂਗਵਾਨ ਦੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਚਰਖੀ ਦਾਦਰੀ ਤੋਂ ਚੋਣ ਲੜਨ ਦੀ ਸੰਭਾਵਨਾ
Gurugram News : ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਰਹਿ ਚੁੱਕੇ ਸੁਨੀਲ ਸਾਂਗਵਾਨ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸੁਨੀਲ ਸਾਂਗਵਾਨ ਦੇ ਜੇਲ੍ਹਰ ਹੁੰਦਿਆਂ ਰੇਪ ਅਤੇ ਕਤਲ ਦੇ ਦੋਸ਼ੀ ਸੌਦਾ ਸਾਧ ਨੂੰ 6 ਵਾਰ ਪੈਰੋਲ ਜਾਂ ਫਰਲੋ 'ਤੇ ਰਿਹਾਅ ਕੀਤਾ ਗਿਆ ਸੀ।
ਉਨ੍ਹਾਂ ਦੇ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਚਰਖੀ ਦਾਦਰੀ ਤੋਂ ਚੋਣ ਲੜਨ ਦੀ ਸੰਭਾਵਨਾ ਹੈ। ਉਹ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਦਾ ਪੁੱਤਰ ਹੈ, ਜਿਨ੍ਹਾਂ ਨੇ 2 ਮਹੀਨੇ ਪਹਿਲਾਂ ਕਾਂਗਰਸ ਛੱਡ ਦਿੱਤੀ ਸੀ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ।
ਸੁਨੀਲ ਸਾਂਗਵਾਨ 22 ਸਾਲਾਂ ਤੋਂ ਵੱਧ ਸਮੇਂ ਤੋਂ ਸਰਕਾਰੀ ਨੌਕਰੀ ਕਰ ਰਹੇ ਹਨ। ਉਹ 2002 ਵਿੱਚ ਹਰਿਆਣਾ ਜੇਲ੍ਹ ਵਿਭਾਗ ਵਿੱਚ ਭਰਤੀ ਹੋਏ ਸੀ। ਉਨ੍ਹਾਂ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਸਮੇਤ ਕਈ ਜੇਲ੍ਹਾਂ ਦੇ ਸੁਪਰਡੈਂਟ ਵਜੋਂ ਕੰਮ ਕੀਤਾ ਹੈ , ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਉਨ੍ਹਾਂ ਨੇ ਪੰਜ ਸਾਲ ਤੱਕ ਸੇਵਾ ਕੀਤੀ।