Haryana Government ਵਲੋਂ 19 IAS, 1 IRS and 1 HCS ਅਧਿਕਾਰੀ ਦੇ ਤਬਾਦਲੇ
Haryana News : ਸੂਬਾ ਸਰਕਾਰ ਦਾ ਵੱਡਾ ਪ੍ਰਸ਼ਾਸਨਿਕ ਫੇਰਬਦਲ
Haryana Government Transfers 19 IAS, 1 IRS and 1 HCS Officer Latest News in Punjabi ਹਰਿਆਣਾ ਸਰਕਾਰ ਨੇ ਸ਼ਨੀਵਾਰ ਨੂੰ 19 ਆਈਏਐਸ, ਇਕ ਆਈਆਰਐਸ ਅਤੇ ਇਕ ਐਚਸੀਐਸ ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਇਸ ਪ੍ਰਸ਼ਾਸਕੀ ਬਦਲਾਅ ਦਾ ਉਦੇਸ਼ ਰਾਜ ਦੇ ਪ੍ਰਸ਼ਾਸਕੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਹੈ। ਸਨਿਚਰਵਾਰ ਨੂੰ ਰਾਜਪਾਲ ਨੇ ਇਨ੍ਹਾਂ ਨਿਯੁਕਤੀਆਂ ਅਤੇ ਤਬਾਦਲਿਆਂ ਨੂੰ ਮਨਜ਼ੂਰੀ ਦੇ ਦਿਤੀ ਹੈ।
ਆਦੇਸ਼ ਅਨੁਸਾਰ, ਅਧਿਕਾਰੀਆਂ ਦੇ ਵੱਡੇ ਤਬਾਦਲੇ ਵਿਚ, ਸੁਧੀਰ ਰਾਜਪਾਲ (IAS, 1990 ਬੈਚ) ਨੂੰ ਸਿਹਤ, ਪਰਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ ਵਧੀਕ ਮੁੱਖ ਸਕੱਤਰ (ACS) ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਡਾ. ਰਾਜਾ ਸ਼ੇਖਰ ਵੁੰਡਰੂ (IAS, 1991 ਬੈਚ) ਨੂੰ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦਾ ਵਧੀਕ ਮੁੱਖ ਸਕੱਤਰ ਬਣਾਇਆ ਗਿਆ ਹੈ, ਨਾਲ ਹੀ ਉਹ ਅਪਣੀਆਂ ਮੌਜੂਦਾ ਡਿਊਟੀਆਂ ਜਾਰੀ ਰੱਖਣਗੇ।
ਇਸ ਤੋਂ ਇਲਾਵਾ, ਟੀਐਲ ਸੱਤਿਆਪ੍ਰਕਾਸ਼ (IAS, 2002 ਬੈਚ) ਨੂੰ ਖਣਨ, ਭੂ-ਵਿਗਿਆਨ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦਾ ਕਮਿਸ਼ਨਰ ਅਤੇ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜੋ ਸੁਧੀਰ ਰਾਜਪਾਲ ਦੀ ਥਾਂ ਲੈਣਗੇ। ਵਿਵੇਕ ਅਗਰਵਾਲ (IRS, 2004 ਬੈਚ) ਨੂੰ ਉਦਯੋਗ ਅਤੇ ਵਣਜ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਉਹ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (MSME) ਵਿਭਾਗ ਦੇ ਡਾਇਰੈਕਟਰ ਵਜੋਂ ਵੀ ਕੰਮ ਕਰਨਗੇ।
ਰਾਜੀਵ ਰਤਨ (IAS, 2008 ਬੈਚ) ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ, ਜੋ ਰੋਹਤਕ ਡਿਵੀਜ਼ਨ ਦੇ ਕਮਿਸ਼ਨਰ ਦਾ ਵਾਧੂ ਚਾਰਜ ਸੰਭਾਲਣਗੇ। ਯਸ਼ ਗਰਗ (IAS, 2009 ਬੈਚ) ਨੂੰ ਉਦਯੋਗ ਅਤੇ ਵਣਜ ਨਿਗਮ ਹਰਿਆਣਾ ਲਿਮਟਿਡ ਦਾ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ, ਉਹ ਵਿੱਤ ਨਿਗਮ ਹਰਿਆਣਾ ਦੇ ਪ੍ਰਬੰਧ ਨਿਰਦੇਸ਼ਕ ਵਜੋਂ ਵੀ ਕੰਮ ਕਰਨਗੇ।
ਧਰਮਿੰਦਰ ਸਿੰਘ (IAS, 2012 ਬੈਚ) ਨੂੰ ਪ੍ਰਸ਼ਾਸਕ (ਮੁੱਖ ਦਫ਼ਤਰ) ਅਤੇ ਵਿਸ਼ੇਸ਼ ਸਕੱਤਰ, ਪੰਚਕੂਲਾ ਨਿਯੁਕਤ ਕੀਤਾ ਗਿਆ ਹੈ। ਮਨਦੀਪ ਕੌਰ (IAS, 2013 ਬੈਚ) ਨੂੰ ਹਰਿਆਣਾ ਦਾ ਕਮਿਸ਼ਨਰ ਅਤੇ ਵਿਸ਼ੇਸ਼ ਸਕੱਤਰ, ਜੰਗਲੀ ਜੀਵ ਸੁਰੱਖਿਆ ਵਿਭਾਗ ਨਿਯੁਕਤ ਕੀਤਾ ਗਿਆ ਹੈ। ਫਤਿਹਾਬਾਦ ਦੇ ਮੁਨੀਸ਼ ਸ਼ਰਮਾ (IAS, 2014 ਬੈਚ) ਨੂੰ ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਦਾ ਸਕੱਤਰ ਬਣਾਇਆ ਗਿਆ ਹੈ। ਮੋਨਿਕਾ ਗੁਪਤਾ (IAS, 2014 ਬੈਚ) ਨੂੰ ਪ੍ਰਸ਼ਾਸਕ, ਪੰਚਕੂਲਾ ਅਤੇ ਨਿਗਮ ਕਮਿਸ਼ਨਰ, ਅੰਬਾਲਾ ਨਿਯੁਕਤ ਕੀਤਾ ਗਿਆ ਹੈ, ਜੋ ਇਸ ਅਹੁਦੇ ਲਈ ਖਾਲੀ ਸੀ।
ਇਸ ਦੇ ਨਾਲ ਹੀ ਕਪਿਲ ਕੁਮਾਰ (HCS, 2019 ਬੈਚ), ਜੋ ਇਸ ਸਮੇਂ ਕੁਰੂਕਸ਼ੇਤਰ ਵਿਚ ਡਿਪਟੀ ਸੈਕਟਰੀ ਅਤੇ ਸਪੈਸ਼ਲ ਅਫ਼ਸਰ (ਸਫ਼ਾਈ) ਵਜੋਂ ਤਾਇਨਾਤ ਹਨ, ਨੂੰ ਕੈਥਲ ਦਾ ਜ਼ਿਲ੍ਹਾ ਨਗਰ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਆਈ.ਏ.ਐਸ. ਅਧਿਕਾਰੀ ਦੀਪਕ ਬਾਬੂਲਾਲ ਕਰਵਾ ਦੀ ਜਗ੍ਹਾ ਲੈਣਗੇ।
ਇਨ੍ਹਾਂ ਨਿਯੁਕਤੀਆਂ ਵਿਚ, ਕਈ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਚਾਰਜ ਦੇ ਨਾਲ-ਨਾਲ ਵਾਧੂ ਜ਼ਿੰਮੇਵਾਰੀਆਂ ਦਿਤੀਆਂ ਗਈਆਂ ਹਨ, ਜਿਸ ਨਾਲ ਪ੍ਰਸ਼ਾਸਕੀ ਕੰਮ ਵਿਚ ਤਾਲਮੇਲ ਅਤੇ ਕੁਸ਼ਲਤਾ ਵਧੇਗੀ। ਸੂਤਰਾਂ ਅਨੁਸਾਰ, ਇਹ ਬਦਲਾਅ ਵੱਖ-ਵੱਖ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਅਤੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਕੀਤੇ ਗਏ ਹਨ। ਅਧਿਕਾਰੀਆਂ ਨੂੰ ਅਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਦੇ ਨਿਰਦੇਸ਼ ਦਿਤੇ ਗਏ ਹਨ। ਇਸ ਕਦਮ ਨੂੰ ਹਰਿਆਣਾ ਸਰਕਾਰ ਵਲੋਂ ਰਾਜ ਦੇ ਵਿਕਾਸ ਅਤੇ ਜਨ ਭਲਾਈ ਲਈ ਚੁੱਕਿਆ ਗਿਆ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
(For more news apart from Haryana Government Transfers 19 IAS, 1 IRS and 1 HCS Officer Latest News in Punjabi stay tuned to Rozana Spokesman.)