Haryana News: ਮਾਮੇ ਨੇ ਆਪਣੀਆਂ ਭਾਣਜੀਆਂ ਦੇ ਵਿਆਹ 'ਚ ਦਿਤੇ 1 ਕਰੋੜ ਰੁਪਏ, 15 ਤੋਲੇ ਸੋਨਾ ਵੀ ਸ਼ਗਨ ਵਜੋਂ ਦਿੱਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

Haryana News: ਨੋਟ ਗਿਣਦੇ ਗਿਣਦੇ ਥੱਕੇ ਰਿਸ਼ਤੇਦਾਰ

Uncle gave 1 crore rupees in the marriage of his nieces Haryana News in punjabi

Uncle gave 1 crore rupees in the marriage of his nieces Haryana News in punjabi: ਹਰਿਆਣਾ ਦੇ ਝੱਜਰ ਜ਼ਿਲੇ 'ਚ ਇਕ ਮਾਮੇ ਨੇ ਆਪਣੀਆਂ ਭਾਣਜੀਆਂ ਦੇ ਵਿਆਹ 'ਚ 1 ਕਰੋੜ ਰੁਪਏ ਦਿਤੇ ਹਨ। ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਤਿਗੁਰੂਦਾਸ ਦੀ ਬੇਟੀ ਸ਼ਿਵਾਨੀ ਅਤੇ ਸ਼ੀਤਲ ਦਾ ਵਿਆਹ ਝੱਜਰ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਵਿੱਚ ਹੋਇਆ।

ਇਹ ਵੀ ਪੜ੍ਹੋ: Moga News: ਮੋਗਾ ਦੇ ਪਿੰਡ ਚੂਹੜ ਚੱਕ 'ਚ ਵਿਅਕਤੀ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ 

ਉਨ੍ਹਾਂ ਦਾ ਵਿਆਹ ਪਾਣੀਪਤ ਦੇ ਬਾਪੌਲੀ ਪਿੰਡ 'ਚ ਹੋਇਆ। ਨਾਨਕ ਸ਼ੱਕ ਦੀ ਰਸਮ ਵਿਆਹ ਤੋਂ ਕੁਝ ਘੰਟੇ ਪਹਿਲਾਂ ਕੀਤੀ ਜਾਂਦੀ। ਇਸ 'ਚ ਰੇਵਾੜੀ ਜ਼ਿਲ੍ਹੇ ਦੇ ਉਦਯੋਗਿਕ ਸ਼ਹਿਰ ਬਾਵਲ ਦੇ ਪਿੰਡ ਮੁੰਡਾਵਾਸ ਨਿਵਾਸੀ ਓਮਪ੍ਰਕਾਸ਼ ਭੱਟ ਭਾਣਦੀਆਂ ਲਈ ਮਾਮਾ ਨਾਨਕ ਛੱਕ ਲੈ ਕੇ ਪਹੁੰਚੇ।

ਇਹ ਵੀ ਪੜ੍ਹੋ: Punjab News: ਪੰਜਾਬ ਦੇ SOE ਅਤੇ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਪ੍ਰਕਿਰਿਆ ਸ਼ੁਰੂ, 15 ਮਾਰਚ ਤੱਕ ਕਰ ਸਕਦੇ ਆਨਲਾਈਨ ਅਪਲਾਈ

ਜਦੋਂ ਮਾਮਾ ਨਾਨਕ ਛੱਕ ਦੀ ਰਸਮ ਵਿਚ 500-500 ਰੁਪਏ ਦੇ ਨੋਟਾਂ ਦੀਆਂ ਗੁੱਥੀਆਂ ਕੱਢਣ ਲੱਗੇ ਤਾਂ ਸਮਾਗਮ ਵਿੱਚ ਮੌਜੂਦ ਹਰ ਕੋਈ ਦੰਗ ਰਹਿ ਗਿਆ। ਓਮਪ੍ਰਕਾਸ਼ ਨੇ ਆਪਣੀਆਂ ਦੋ ਭਾਣਜੀਆਂ ਦੇ ਵਿਆਹ ਵਿੱਚ 1 ਕਰੋੜ 11 ਲੱਖ 151 ਰੁਪਏ ਨਕਦ ਅਤੇ 15 ਤੋਲੇ ਸੋਨਾ ਅਤੇ ਅੱਧਾ ਕਿੱਲੋ ਚਾਂਦੀ ਦਿੱਤੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨਾਨਕ ਸ਼ੱਕ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵਾਨੀ ਅਤੇ ਸ਼ੀਤਲ ਦਾ ਮਾਮਾ ਓਮਪ੍ਰਕਾਸ਼ ਜ਼ਿਮੀਂਦਾਰ ਹੈ ਅਤੇ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਨੇ ਆਪਣੀ ਭੈਣ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕਰਵਾਇਆ ਸੀ ਅਤੇ ਹੁਣ ਉਸ ਨੇ ਆਪਣੀਆਂ ਭਾਣਜੀਆਂ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕਰਵਾਇਆ ਹੈ।

(For more news apart from Uncle gave 1 crore rupees in the marriage of his nieces Haryana News in punjabi, stay tuned to Rozana Spokesman)