ਜਥੇਦਾਰਾਂ ਨੂੰ ਹਟਾਉਣ ਤੋਂ ਬਾਅਦ ਹਰਿਆਣਾ ਦੇ ਬਾਦਲ ਧੜੇ ਦੇ ਆਗੂਆਂ ਨੇ ਪਾਰਟੀ ਤੋਂ ਦਿੱਤੇ ਅਸਤੀਫ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਪੂਰੇ ਸਿੱਖ ਜਗਤ ਜਥੇਦਾਰਾਂ ਨੂੰ ਹਟਾਉਣ ਲੈ ਕੇ ਰੋਸ ਦੀ ਲਹਿਰ

Haryana Badal faction leaders resign from party after removal of Jathedars

ਹਰਿਆਣਾ: 2 ਦਸੰਬਰ ਵਾਲੇ ਹੁਕਮਨਾਮੇ ਤੋਂ ਬਾਅਦ ਤਿੰਨ ਜਥੇਦਾਰਾਂ ਨੂੰ ਲਾਂਭੇ ਕੀਤਾ ਗਿਆ ਹੈ। ਜਥੇਦਾਰਾਂ ਨੂੰ ਹਟਾਉਣ ਤੋਂ ਬਾਅਦ ਹਰਿਆਣਾ ਵਿੱਚ ਅਕਾਲੀ ਦਲ ਤੋਂ ਤਿੰਨ ਵੱਡੇ ਲੀਡਰਾਂ ਨੇ ਅਸਤੀਫ਼ੇ ਦਿੱਤੇ ਹਨ। ਪੂਰੇ ਸਿੱਖ ਜਗਤ ਜਥੇਦਾਰਾਂ ਨੂੰ ਹਟਾਉਣ ਲੈ ਕੇ ਰੋਸ ਦੀ ਲਹਿਰ ਹੈ।

ਇਕਾਈ ਪ੍ਰਧਾਨ ਸ਼ਰਨਜੀਤ ਸਿੰਘ ਸਹੋਤਾ ਨੇ ਦਿੱਤਾ ਅਸਤੀਫ਼ਾ

ਹਰਿਆਣਾ ਦੀ ਸ਼੍ਰੋਮਣੀ ਅਕਾਲੀ ਦਲ ਇਕਾਈ ਦੇ ਪ੍ਰਧਾਨ ਸ਼ਰਨਜੀਤ ਸਿੰਘ ਸਹੋਤਾ ਨੇ ਕਿਹਾ ਹੈ ਕਿ ਮੈਂ ਅਕਾਲੀ ਦਲ ਬਾਦਲ ਤੋਂ ਅਸਤੀਫ਼ਾ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਕਾਲੀ ਹਾਂ ਅਕਾਲੀ ਰਹਾਂਗਾ।

ਕੁਲਦੀਪ ਸਿੰਘ ਚੀਮਾ ਨੇ ਦਿੱਤਾ ਅਸਤੀਫ਼ਾ

ਕੈਂਥਲ ਜ਼ਿਲ੍ਹੇ ਦੇ ਯੂਥ ਪ੍ਰਧਾਨ ਕੁਲਦੀਪ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਤੀਫ਼ਾ ਦਿੱਤਾ । ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰਾਂ ਨੂੰ ਹਟਾਉਣ ਤੋਂ ਬਾਅਦ ਰੋਸ ਵਜੋਂ ਅਸਤੀਫ਼ਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਸਰਵਉੱਚ ਹੈ।

 ਸੁਖਬੀਰ ਸਿੰਘ ਮੰਡੀ ਨੇ ਰੋਸ ਵਜੋ ਦਿੱਤਾ ਅਸਤੀਫ਼ਾ

ਹਰਿਆਣਾ ਅਕਾਲੀ ਦਲ ਬਾਦਲ ਦੇ ਆਗੂ ਸੁਖਬੀਰ ਸਿੰਘ ਮੰਡੀ ਨੇ ਵੀ ਜਥੇਦਾਰਾਂ ਨੂੰ ਹਟਾਉਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ। ਉਨ੍ਹਾਂ ਨੇ ਕਿਹਾ, ''ਪਿਛਲੇ ਦਿਨੀਂ ਅਕਾਲ ਤਖ਼ਤ ਸਾਹਿਬ 'ਤੇ ਵਾਪਰੀਆਂ ਘਟਨਾਵਾਂ ਨਾਲ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ।'

ਜਨਰਲ ਸੈਕੇਟਰੀ ਪ੍ਰੀਤਮ ਸਿੰਘ ਢਿੱਲੋਂ  ਨੇ ਦਿੱਤਾ ਅਸਤੀਫ਼ਾ

ਅਕਾਲੀ ਦਲ ਬਾਦਲ ਹਰਿਆਣਾ ਦੇ ਜਨਰਲ ਸੈਕੇਟਰੀ ਪ੍ਰੀਤਮ ਸਿੰਘ ਢਿੱਲੋਂ ਨੇ ਵੀਅਸਤੀਫ਼ਾ ਦਿੱਤਾ। ਪ੍ਰੀਤਮ ਸਿੰਘ ਢਿੱਲੋਂ ਨੇ ਕਿਹਾ ਹੈ ਕਿ  ਗਿਆਨੀ ਰਘੁਬੀਰ ਸਿੰਘ ਨੂੰ ਅਹੁਦੇ ਤੋਂ ਹਟਾਉਣਾ ਬਹੁਤ ਹੀ ਮੰਦਭਾਗਾ ਹੈ।