ਕੀ ਅਨਿਲ ਵਿੱਜ ਛੱਡ ਰਹੇ ਨੇ BJP? 'X' ਤੋਂ ਪਹਿਲਾਂ Modi Ka Parivar ਹਟਾਇਆ ਫਿਰ ਲਿਖਿਆ  

ਏਜੰਸੀ

ਖ਼ਬਰਾਂ, ਹਰਿਆਣਾ

ਅਨਿਲ ਵਿੱਜ ਨੇ ਕਿਹਾ ਕਿ ਮੈਂ ਭਾਜਪਾ ਦਾ ਕੱਟੜ ਸ਼ਰਧਾਲੂ ਹਾਂ।  

Anil Vij

Anil Vij: ਹਰਿਆਣਾ - ਨਾਇਬ ਸਿੰਘ ਸੈਣੀ ਦੇ ਹਰਿਆਣਾ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਬਕਾ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਅਜੇ ਵੀ ਨਰਾਜ਼ ਚੱਲ ਰਹੇ ਹਨ। ਅਨਿਲ ਵਿੱਜ ਕਦੇ ਅਪਣੇ ਟਵਿੱਟਰ ਅਕਾਊਂਟ 'ਤੇ ਮੋਦੀ ਦਾ ਪਰਿਵਾਰ ਲਿਖ ਰਹੇ ਹਨ ਤੇ ਕਦੇ ਹਟਾ ਰਹੇ ਹਨ। 

 

ਕੁੱਝ ਸਮਾਂ ਪਹਿਲਾਂ ਹੀ ਅਨਿਲ ਵਿੱਜ ਨੇ ਅਪਣੇ ਟਵਿੱਟਰ ਅਕਾਊਂਟ ਤੋਂ ਮੋਦੀ ਦਾ ਪਰਿਵਾਰ ਟੈਗ ਹਟਾ ਲਿਆ ਸੀ ਪਰ ਉਸ ਤੋਂ ਕੁੱਝ ਸਮੇਂ ਬਾਅਦ ਹੀ ਉਹਨਾਂ ਨੇ ਫਿਰ ਤੋਂ ਮੋਦੀ ਦਾ ਪਰਿਵਾਰ ਲਿਖ ਲਿਆ। ਇਸ ਸਬੰਧੀ ਵਿਜ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਮੈਂ ਹੁਣ 'ਐਕਸ' ਬਣ ਗਿਆ ਹਾਂ ਅਤੇ ਮੈਨੂੰ ਹਰ ਜਗ੍ਹਾ 'ਐਕਸ' ਲਿਖਣਾ ਚਾਹੀਦਾ ਹੈ। ਪਰ ਜਦੋਂ ਮੈਂ ਆਪਣੀ ਪ੍ਰੋਫਾਈਲ ਵਿਚ X ਲਿਖਣਾ ਸ਼ੁਰੂ ਕੀਤਾ ਇਸ ਨਾਲ ਕੁਝ ਲੋਕਾਂ ਨੂੰ ਇਸ ਨਾਲ ਚਾਲ ਖੇਡਣ ਦਾ ਮੌਕਾ ਮਿਲ ਗਿਆ। ਅਨਿਲ ਵਿੱਜ ਨੇ ਕਿਹਾ ਕਿ ਮੈਂ ਭਾਜਪਾ ਦਾ ਕੱਟੜ ਸ਼ਰਧਾਲੂ ਹਾਂ।  

(For more Punjabi news apart from Anil Vij Removed Modi Ka Parivar before 'X' then wrote, stay tuned to Rozana Spokesman)