'Jalebi trending in Haryana Election Result': ਹਰਿਆਣਾ ਚੋਣ ਨਤੀਜਿਆਂ ਦੌਰਾਨ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗੀ 'ਜਲੇਬੀ'
ਸੋਸ਼ਲ ਮੀਡੀਆ 'ਤੇ ਜਲੇਬੀ' ਮੀਮਜ਼ ਦਾ ਆਇਆ ਹੜ੍ਹ
'Jalebi is trending in Haryana Election Result': ਹਰਿਆਣਾ ਵਿੱਚ ਵੋਟਾਂ ਦੀ ਗਿਣਤੀ ਨੇ ਇੱਕ ਦਿਲਚਸਪ ਮੋੜ ਲੈ ਲਿਆ ਹੈ, ਜੋ ਕਿ ਐਗਜ਼ਿਟ ਪੋਲ ਦੀ ਭਵਿੱਖਬਾਣੀ ਦੇ ਬਿਲਕੁਲ ਉਲਟ ਹੈ। ਇੰਟਰਨੈਟ ਤੇ ਮੀਮਜ਼ ਦਾ ਹੜ੍ਹ ਆ ਗਿਆ ਹੈ ਅਤੇ ਸੋਸ਼ਲ ਮੀਡੀਆ 'ਤੇ 'ਜਲੇਬੀ' ਸ਼ਬਦ ਸਭ ਤੋਂ ਵੱਧ ਚਰਚਾ ਵਿੱਚ ਹੈ। ਇਸ ਵਾਰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਜਲੇਬੀ ਟ੍ਰੈਂਡ ਕਰ ਰਹੀ ਹੈ।
ਦਰਅਸਲ 'ਚ ਹਰਿਆਣਾ ਵਿਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਇਕ ਰੈਲੀ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਸ਼ਹੂਰ 'ਮਾਟੂ ਰਾਮ' ਦੀਆਂ ਜਲੇਬੀਆਂ ਦਾ ਡੱਬਾ ਤੋਹਫੇ 'ਚ ਦਿੱਤਾ ਸੀ।
ਰਾਹੁਲ ਗਾਂਧੀ ਨੇ ਸਟੇਜ ਤੋਂ ਇਨ੍ਹਾਂ ਜਲੇਬੀਆਂ ਦੀ ਤਾਰੀਫ਼ ਕੀਤੀ ਅਤੇ ਇਨ੍ਹਾਂ ਦੀ ਨਿਯਾਤ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨੂੰ ਕਿਸੇ ਵੱਡੇ ਕਾਰਖਾਨੇ ਵਿੱਚ ਬਣਾਇਆ ਜਾਵੇ ਤਾਂ ਰੁਜ਼ਗਾਰ ਵਿੱਚ ਵਾਧਾ ਹੋਵੇਗਾ ਅਤੇ ਦੇਸ਼-ਵਿਦੇਸ਼ ਵਿੱਚ ਇਸ ਦਾ ਨਿਯਾਤ ਵੀ ਹੋ ਸਕਦਾ ਹੈ। ਜਿਸ ਕਰਕੇ ਰਾਹੁਲ ਗਾਂਧੀ ਨੂੰ ਕਾਫੀ ਟ੍ਰੋਲ ਕੀਤਾ ਗਿਆ।
ਇੱਕ ਯੂਜਰ ਨੇ ਬਹੁਤ ਮਸ਼ਹੂਰ ਮੀਮ 'ਹਾਲਾਤ ਬਦਲ ਗਏ, ਜਬਰਦਸਤ ਬਦਲ ਗਏ' ਸ਼ੇਅਰ ਕੀਤਾ ਕਿਉਂਕਿ ਐਗਜ਼ਿਟ ਪੋਲ ਕਰਨ ਵਾਲੇ ਪ੍ਰਮੁੱਖ ਪੋਲਸਟਰਾਂ ਨੇ ਹਰਿਆਣਾ ਵਿੱਚ ਕਾਂਗਰਸ ਨੂੰ ਪੂਰਨ ਬਹੁਮਤ ਦੀ ਭਵਿੱਖਬਾਣੀ ਕੀਤੀ ਸੀ। ਤਾਜ਼ਾ ਰੁਝਾਨਾਂ ਮੁਤਾਬਕ 90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ 46 ਦਾ ਬਹੁਮਤ ਦਾ ਅੰਕੜਾ ਪਾਰ ਕਰਕੇ ਰਿਕਾਰਡ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ।
ਜ਼ਿਆਦਾਤਰ ਪੋਲਸਟਰ ਦਾਅਵਾ ਕਰਦੇ ਹਨ ਕਿ ਸੀਟਾਂ ਅਤੇ ਵੋਟ ਸ਼ੇਅਰ ਦੀ ਭਵਿੱਖਬਾਣੀ ਕਰਨ ਦਾ ਤਰੀਕਾ ਵਿਗਿਆਨਕ ਡਾਟਾ-ਇਕੱਠਾ ਕਰਨ ਦੇ ਸਿਧਾਂਤਾਂ 'ਤੇ ਆਧਾਰਿਤ ਹੈ।
ਹਾਲਾਂਕਿ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਹੌਲੀ ਅਪਡੇਟ 'ਤੇ ਸਵਾਲ ਚੁੱਕੇ ਹਨ।