Haryana Vidhan Sabha Elections:JJP-ASP ਗਠਜੋੜ ਦੀ ਦੂਜੀ ਸੂਚੀ ਕੀਤੀ ਜਾਰੀ
ਸੁਸ਼ੀਲਾ ਦੇਸ਼ਵਾਲ ਨੇ ਭੂਪੇਂਦਰ ਹੁੱਡਾ ਦੇ ਖਿਲਾਫ ਮੈਦਾਨ 'ਚ ਉਤਾਰਿਆ
ਚੰਡੀਗੜ੍ਹ: ਜਨਨਾਇਕ ਜਨਤਾ ਪਾਰਟੀ (ਜੇਜੇਪੀ) ਅਤੇ ਆਜ਼ਾਦ ਸਮਾਜ ਪਾਰਟੀ (ਏਐਸਪੀ) ਦੇ ਗਠਜੋੜ ਨੇ ਸੋਮਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਇਸ ਵਿੱਚ ਗਠਜੋੜ ਨੇ ਗੜ੍ਹੀ ਸਾਂਪਲਾ ਕਿਲੋਈ ਸੀਟ ਤੋਂ ਐਡਵੋਕੇਟ ਪੰਡਿਤ ਸੁਸ਼ੀਲਾ ਦੇਸ਼ਵਾਲ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਸੀਟ ਤੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਜੇਜੇਪੀ-ਏਐਸਪੀ ਗਠਜੋੜ ਨੇ 19 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਵਿੱਚ ਉਚਾਨਾ ਕਲਾਂ ਸੀਟ ਤੋਂ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਿੱਥੋਂ ਉਹ ਮੌਜੂਦਾ ਵਿਧਾਇਕ ਹਨ।
ਜੇਜੇਪੀ-ਏਐਸਪੀ ਗਠਜੋੜ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਜਨਨਾਇਕ ਜਨਤਾ ਪਾਰਟੀ (ਜੇਜੇਪੀ) ਅਤੇ ਆਜ਼ਾਦ ਸਮਾਜ ਪਾਰਟੀ (ਏਐਸਪੀ) ਦੇ ਗਠਜੋੜ ਨੇ ਸੋਮਵਾਰ ਨੂੰ ਦੂਜੀ ਸੂਚੀ ਵਿੱਚ 12 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਇਸ ਵਿੱਚ ਜੇਜੇਪੀ ਦੇ 10 ਅਤੇ ਏਐਸਪੀ ਦੇ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜੋ ਇਸ ਪ੍ਰਕਾਰ ਹਨ-
ਜੇਜੇਪੀ ਉਮੀਦਵਾਰ
ਪੰਚਕੂਲਾ-ਸੁਸ਼ੀਲ ਗਰਗ ਕੌਂਸਲਰ
ਅੰਬਾਲਾ ਛਾਉਣੀ - ਅਵਤਾਰ ਕਰਧਨ ਸਰਪੰਚ
ਪਿਹੋਵਾ- ਡਾ. ਸੁਖਵਿੰਦਰ ਕੌਰ
ਕੈਥਲ - ਸੰਦੀਪ ਗੜ੍ਹੀ
ਗਨੌਰ- ਅਨਿਲ ਤਿਆਗੀ
ਸਫੀਦੋਂ - ਸੁਸ਼ੀਲ ਬੈਰਾਗੀ ਸਰਪੰਚ
ਗੜ੍ਹੀ ਸਾਂਪਲਾ ਕਿਲੋਈ - ਐਡਵੋਕੇਟ ਪੰਡਿਤ ਸੁਸ਼ੀਲਾ ਦੇਸ਼ਵਾਲ
ਪਟੌਦੀ - ਅਮਰਨਾਥ ਜੇ.ਈ
ਗੁੜਗਾਓਂ - ਅਸ਼ੋਕ ਜਾਂਗੜਾ
ਫ਼ਿਰੋਜ਼ਪੁਰ ਝਿਰਕਾ-ਜਾਨਾ ਮੁਹੰਮਦ
asp ਉਮੀਦਵਾਰ
ਅੰਬਾਲਾ ਸ਼ਹਿਰ - ਪਾਰੁਲ ਨਾਗਪਾਲ
ਨੀਲੋਖੇੜੀ-ਕਰਨ ਸਿੰਘ ਭੁੱਕਲ