ਹਰਿਆਣਾ ’ਚ ਹੜਤਾਲੀ ਡਾਕਟਰਾਂ ਦੀ ਰੁਕੇਗੀ ਤਨਖਾਹ
ਹਰਿਆਣਾ ਸਰਕਾਰ ਨੇ ਹੜਤਾਲੀ ਡਾਕਟਰਾਂ 'ਤੇ ESMA ਕੀਤਾ ਲਾਗੂ
ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਹੜਤਾਲੀ ਡਾਕਟਰਾਂ 'ਤੇ ESMA ਲਾਗੂ ਕਰ ਦਿੱਤਾ ਹੈ। ਇਸ ਸਬੰਧੀ ਰਾਜਪਾਲ ਵੱਲੋਂ ਇੱਕ ਅਧਿਕਾਰਤ ਪੱਤਰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਗੰਭੀਰ ਰੂਪ ਵਿੱਚ ਬਿਮਾਰ ਅਤੇ ਹੋਰ ਮਰੀਜ਼ਾਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਅਤੇ ਆਮ ਲੋਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਜ਼ਰੂਰੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ, ਸਿਹਤ ਵਿਭਾਗ ਦੇ ਡਾਕਟਰ ਜਾਂ ਹੋਰ ਕਰਮਚਾਰੀ ਹੜਤਾਲ 'ਤੇ ਨਹੀਂ ਜਾ ਸਕਦੇ।
ਰਾਜਪਾਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਮਰੀਜ਼ਾਂ ਦੀ ਦੇਖਭਾਲ ਅਤੇ ਜ਼ਰੂਰੀ ਸਿਹਤ ਸੇਵਾਵਾਂ ਵਿੱਚ ਨਿਰੰਤਰਤਾ ਬਣਾਈ ਰੱਖਣਾ ਜਨਤਕ ਹਿੱਤ ਵਿੱਚ ਜ਼ਰੂਰੀ ਹੈ। ਇਸ ਲਈ, ਧਾਰਾ 4(a)(1) ਦੇ ਤਹਿਤ, ਸਿਹਤ ਵਿਭਾਗ ਦੇ ਸਾਰੇ ਡਾਕਟਰ ਅਤੇ ਕਰਮਚਾਰੀ ਅਗਲੇ ਛੇ ਮਹੀਨਿਆਂ ਲਈ ਹੜਤਾਲ 'ਤੇ ਨਹੀਂ ਜਾ ਸਕਦੇ।
“ਕੋਈ ਕੰਮ ਨਹੀਂ ਤਨਖਾਹ ਨਹੀਂ” ਦੇ ਸਿਧਾਂਤ 'ਤੇ ਹੜਤਾਲ 'ਤੇ ਬੈਠੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੇਗੀ। ਹਰਿਆਣਾ ’ਚ ਹੜਤਾਲ ਵਿੱਚ ਹਿੱਸਾ ਲੈਣ ਵਾਲੇ ਡਾਕਟਰਾਂ ਦੀਆਂ ਤਨਖਾਹਾਂ ਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।