Haryana News: ਕੁਰੂਕਸ਼ੇਤਰ 'ਚ ਗਰਜੇ CM ਭਗਵੰਤ ਮਾਨ, ਕਿਹਾ-ਤਾਨਾਸ਼ਾਹੀ ਸਰਕਾਰ ਖਿਲਾਫ਼ ਜਨਤਾ ਖੜ੍ਹੀ ਹੋਵੇ
Haryana Newsਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਲੋਕ ਸਭਾ ਖੇਤਰ ਤੋਂ ਚੋਣ ਮੁਹਿੰਮ ਦਾ ਕੀਤਾ ਆਗਾਜ਼ ਕਰਨ ਪਹੁੰਚੇ
CM Bhagwant mann and kejriwal Kurukshetra news in punjabi : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਰੂਕਸ਼ੇਤਰ ਲੋਕ ਸਭਾ ਖੇਤਰ ਤੋਂ ਚੋਣ ਮੁਹਿੰਮ ਦਾ ਆਗਾਜ਼ ਕਰਨ ਪਹੁੰਚੇ ਹਨ। ਆਮ ਆਦਮੀ ਪਾਰਟੀ ਨੇ ਇੱਥੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਡਾ. ਸੁਸ਼ੀਲ ਗੁਪਤਾ ਨੂੰ ਉਮੀਦਵਾਰ ਐਲਾਨ ਕੀਤਾ ਹੈ।
ਇਹ ਵੀ ਪੜ੍ਹੋੋ: Ludhiana news: ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਕੀਤਾ ਬਲਾਤਕਾਰ, ਮਾਮਲਾ ਦਰਜ
ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਭਾਜਪਾ 'ਤੇ ਤੰਜ਼ ਕੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਸਣੇ ਪੂਰਾ ਦੇਸ਼ ਭਾਜਪਾ ਦੀ ਤਾਨਾਸ਼ਾਹੀ ਤੋਂ ਪਰੇਸ਼ਾਨ ਹੈ। ਇਸ ਤਾਨਾਸ਼ਾਹੀ ਸਰਕਾਰ ਖਿਲਾਫ਼ ਜਨਤਾ ਨੂੰ ਖੜ੍ਹਾ ਹੋਣਾ ਹੋਵੇਗਾ। ਅੱਜ ਹਰਿਆਣਾ 'ਚ ਕੁਰੂਕੇਸ਼ਤਰ ਤੋਂ ਆਮ ਆਦਮੀ ਪਾਰਟੀ ਤੁਹਾਡੀ ਆਵਾਜ਼ ਸੰਸਦ ਤੱਕ ਪਹੁੰਚਾਉਣ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਆਏ ਹਾਂ।
ਇਹ ਵੀ ਪੜ੍ਹੋੋ: Abohar News : ਅਬੋਹਰ 'ਚ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਭਾਜਪਾ ਆਗੂਆਂ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਖਿਡਾਰਨਾਂ ਨਾਲ ਛੇੜਛਾੜ ਕੀਤੀ ਗਈ ਅਤੇ ਇਸ ਦੇ ਵਿਰੋਧ ਵਿੱਚ ਉਨ੍ਹਾਂ ਨੇ ਧਰਨੇ ਵੀ ਦਿੱਤੇ। ਜਦੋਂ ਸੂਬੇ ਦੀਆਂ ਪਹਿਲਵਾਨ ਧੀਆਂ ਨਾਲ ਇਹ ਸਭ ਹੋ ਰਿਹਾ ਸੀ ਤਾਂ ਇਹ 10 ਸੰਸਦ ਮੈਂਬਰ ਕਿੱਥੇ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਆਪਣੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਬੈਠੇ ਸਨ, ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਅਤੇ ਪੈਲੇਟ ਗੰਨ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ, ਉਦੋਂ ਇਹ ਸੰਸਦ ਮੈਂਬਰ ਕਿੱਥੇ ਸਨ।
(For more news apart from CM Bhagwant mann and kejriwal Kurukshetra news in punjabi, stay tuned to Rozana Spokesman)