Jhajjar Accident News: ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਪਲਟੀ ਪਿਕਅਪ ਗੱਡੀ, 3 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

Jhajjar Accident News: 5 ਗੰਭੀਰ ਜ਼ਖ਼ਮੀ, ਪਿਕਅਪ ਗੱਡੀ ਵਿਚ 21 ਲੋਕ ਸਨ ਸਵਾਰ

Jhajjar Road Accident News

 Jhajjar Road Accident News: ਹਰਿਆਣਾ ਦੇ ਝੱਜਰ 'ਚ ਸਾਂਪਲਾ ਰੋਡ 'ਤੇ ਇਕ ਟਰੈਕਟਰ ਅਤੇ ਪਿਕਅੱਪ ਗੱਡੀ ਦੀ ਟੱਕਰ ਹੋ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਜ਼ਖ਼ਮੀ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਉੱਤਰ ਪ੍ਰਦੇਸ਼ (ਯੂ.ਪੀ.) ਤੋਂ ਆ ਰਹੀ ਪਿਕਅੱਪ ਗੱਡੀ ਦੀ ਟਰੈਕਟਰ ਨਾਲ ਟੱਕਰ ਹੋ ਗਈ। ਟਰਾਲੀ ਲੋਹੇ ਦੀਆਂ ਸਲਾਖਾਂ ਨਾਲ ਲੱਦੀ ਹੋਈ ਸੀ। ਟੱਕਰ ਤੋਂ ਬਾਅਦ ਪਿਕਅੱਪ ਪਲਟ ਗਿਆ। ਪਿਕਅੱਪ ਵਿੱਚ 21 ਲੋਕ ਸਵਾਰ ਸਨ, ਜੋ ਯੂਪੀ ਤੋਂ ਜਹਾਜਗੜ੍ਹ ਮਾਜਰਾ ਜਾ ਰਹੇ ਸਨ। ਇਨ੍ਹਾਂ 'ਚੋਂ 3 ਲੋਕਾਂ ਦੀ ਕੁਚਲਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕ੍ਰਾਂਤੀ (50 ਸਾਲ), ਮੁਖਤਿਆਰ (40 ਸਾਲ) ਅਤੇ ਕਨਕ (12 ਸਾਲ) ਵਜੋਂ ਹੋਈ ਹੈ।

 ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਵੀ ਮੌਕੇ 'ਤੇ ਪਹੁੰਚ ਗਈ। ਉਕਤ ਐਂਬੂਲੈਂਸ ਦੀ ਮਦਦ ਨਾਲ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਝੱਜਰ 'ਚ ਦਾਖਲ ਕਰਵਾਇਆ ਹੈ ਮਾਮਲੇ ਦੀ ਜਾਂਚ  ਕੀਤੀ ਜਾ ਰਹੀ ਹੈ।