Haryana News: ਹਰਿਆਣਾ ਦੇ ਸੂਚਨਾ, ਲੋਕ ਸੰਪਰਕ ਵਿਭਾਗ ਦੇ ਓਐਸਡੀ ਵਜੋਂ ਡਾ. ਪ੍ਰਭਲੀਨ ਸਿੰਘ ਦੀ ਡੈਪੂਟੇਸ਼ਨ ਮਿਆਦ ਵਿਚ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

Haryana News: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਦਿੱਤੀ ਮਨਜ਼ੂਰੀ

Extension of deputation period of Dr. Prabhleen Singh Haryana News

Extension of deputation period of Dr. Prabhleen Singh Haryana News: ਹਰਿਆਣਾ ਦੇ ਸੂਚਨਾ, ਲੋਕ ਸੰਪਰਕ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਵਿੱਚ ਓਐਸਡੀ ਵਜੋਂ ਡਾ. ਪ੍ਰਭਲੀਨ ਸਿੰਘ ਦੀ ਡੈਪੂਟੇਸ਼ਨ ਮਿਆਦ ਵਧਾ ਦਿੱਤੀ ਹੈ। ਇਸ ਸਬੰਧੀ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਮਨਜ਼ੂਰੀ ਦੇ ਦਿੱਤੀ ਹੈ।

 

ਪ੍ਰਭਲੀਨ ਸਿੰਘ, ਜੋ ਕਿ ਹਰਿਆਣਾ ਵਿੱਚ ਡੈਪੂਟੇਸ਼ਨ 'ਤੇ ਹੈ, ਹਰਿਆਣਾ ਵਿੱਚ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਧੀਨ ਸਿੱਖ ਵਿਰਾਸਤ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ, ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

 

ਇਸ ਲਈ ਡਾ. ਪ੍ਰਭਲੀਨ ਸਿੰਘ ਦੀ ਜ਼ਿੰਮੇਵਾਰੀ ਲਗਾਈ ਹੈ ਕਿ ਉਹ ਸਿੱਖ ਭਾਈਚਾਰੇ ਦੀਆਂ ਕਦਰਾਂ ਕੀਮਤਾਂ ਨੂੰ ਇਸ ਵਿਭਾਗ ਰਾਹੀਂ ਸੂਬੇ ਦੇ ਹਰੇਕ ਨਾਗਰਿਕ ਤੱਕ ਪਹੁੰਚਾਉਣ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ, ਹਰਿਆਣਾ ਸਰਕਾਰ ਕੁਰੂਕਸ਼ੇਤਰ ਵਿਖੇ ਇਕ ਸਿੱਖ ਅਜਾਇਬ ਘਰ ਅਤੇ ਗੁਰੂ ਰਵਿਦਾਸ ਅਜਾਇਬ ਘਰ ਸਥਾਪਤ ਕਰ ਰਹੀ ਹੈ ਅਤੇ ਪ੍ਰਭਲੀਨ ਸਿੰਘ ਹਰਿਆਣਾ ਸਰਕਾਰ ਦੁਆਰਾ ਗਠਿਤ ਕੋਰ ਟੀਮ ਦਾ ਹਿੱਸਾ ਹਨ।

(For more news apart from “Extension of deputation period of Dr. Prabhleen Singh Haryana News, ” stay tuned to Rozana Spokesman.)