Panipat ਦੇ ਸਾਬਕਾ MLA Chhoker ਨੂੰ Surrender ਕਰਨ ਦੇ ਨਿਰਦੇਸ਼
ਸੁਪਰੀਮ ਕੋਰਟ ਨੇ ਵਕੀਲ ਨੂੰ ਗੁੰਮਰਾਹ ਕਰਨ ਦੀ ਲਗਾਈ ਫਟਕਾਰ
Former Panipat MLA Chhoker Directed to Surrender Latest News in Punjabi ਹਰਿਆਣਾ ਦੇ ਸਮਲਖਾ ਤੋਂ ਸਾਬਕਾ ਕਾਂਗਰਸ ਵਿਧਾਇਕ ਧਰਮ ਸਿੰਘ ਛੋਕਰ ਨੂੰ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਨਾ ਸਿਰਫ਼ ਛੋਕਰ ਦੀ ਮੈਡੀਕਲ ਜ਼ਮਾਨਤ ਵਧਾਉਣ ਦੀ ਪਟੀਸ਼ਨ ਨੂੰ ਰੱਦ ਕਰ ਦਿਤਾ ਹੈ, ਜੋ ਕਿ 600 ਕਰੋੜ ਰੁਪਏ ਦੇ ਰੀਅਲ ਅਸਟੇਟ ਘੁਟਾਲੇ ਵਿਚ ਫਸਿਆ ਹੋਇਆ ਹੈ, ਬਲਕਿ ਉਸ ਨੂੰ ਅਤੇ ਉਸ ਦੇ ਵਕੀਲ ਨੂੰ ਗਲਤ ਜਾਣਕਾਰੀ ਦੇਣ ਲਈ ਵੀ ਫਟਕਾਰ ਲਗਾਈ ਹੈ। ਅਦਾਲਤ ਨੇ ਸਪੱਸ਼ਟ ਤੌਰ 'ਤੇ ਹੁਕਮ ਦਿਤਾ ਹੈ ਕਿ ਛੋਕਰ ਨੂੰ ਤੁਰਤ ਜੇਲ ਵਿਚ ਆਤਮ ਸਮਰਪਣ ਕਰਨਾ ਪਵੇਗਾ।
ਦਰਅਸਲ, ਛੋਕਰ ਨੇ ਮੈਡੀਕਲ ਆਧਾਰ 'ਤੇ ਜ਼ਮਾਨਤ ਵਧਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਦਾਲਤ ਨੇ ਪਾਇਆ ਕਿ ਉਸ ਦੇ ਵਕੀਲ ਨੇ ਸੁਣਵਾਈ ਦੌਰਾਨ ਗਲਤ ਜਾਣਕਾਰੀ ਦਿਤੀ। ਅਦਾਲਤ ਨੇ ਕਿਹਾ ਕਿ ਨਾ ਤਾਂ ਉਸ ਦੀ ਕੋਈ ਸਰਜਰੀ ਹੋਈ ਸੀ ਅਤੇ ਨਾ ਹੀ ਕੋਈ ਗੰਭੀਰ ਸਿਹਤ ਰਿਪੋਰਟ ਦਿਤੀ ਗਈ ਸੀ। ਸਗੋਂ, 5 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ, ਉਸ ਨੂੰ ਖੁੱਲ੍ਹ ਕੇ ਘੁੰਮ ਦੇ ਦੇਖਿਆ ਗਿਆ।
ਸੁਪਰੀਮ ਕੋਰਟ ਨੇ ਤਿੱਖੀ ਟਿੱਪਣੀ ਕੀਤੀ ਕਿ ਇਹ ਅਦਾਲਤ ਨੂੰ ਗੁੰਮਰਾਹ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਹੈ। ਇੰਨਾ ਹੀ ਨਹੀਂ, ਛੋਕਰ ਨੇ ਏਮਜ਼ ਵਰਗੇ ਹਸਪਤਾਲਾਂ ਵਿਚ 2 ਤੋਂ 3 ਵਾਰ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿਤਾ ਅਤੇ ਕੁੱਲ 50 ਦਿਨਾਂ ਵਿਚੋਂ 23 ਦਿਨ ਗੁਰੂਗ੍ਰਾਮ ਸਿਵਲ ਹਸਪਤਾਲ ਅਤੇ ਰੋਹਤਕ ਪੀਜੀਆਈ ਵਰਗੇ ਹਸਪਤਾਲਾਂ ਵਿਚ ਹਿਰਾਸਤ ਵਿਚ ਬਿਤਾਏ। ਅਦਾਲਤ ਨੇ ਇਸ ਗੱਲ 'ਤੇ ਵੀ ਇਤਰਾਜ਼ ਪ੍ਰਗਟਾਇਆ ਕਿ ਛੋਕਰ ਨੇ ਇੰਨੇ ਦਿਨ ਹਸਪਤਾਲਾਂ ਵਿਚ ਰਹਿ ਕੇ ਜੇਲ ਜਾਣ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਇਹ ਗ੍ਰਿਫ਼ਤਾਰੀ 5 ਮਈ ਨੂੰ ਹੋਈ ਸੀ।
ਇਹ ਗੱਲ ਧਿਆਨ ਦੇਣ ਯੋਗ ਹੈ ਕਿ 5 ਮਈ, 2025 ਨੂੰ, ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਧਰਮ ਸਿੰਘ ਛੋਕਰ ਨੂੰ ਦਿੱਲੀ ਦੇ ਆਲੀਸ਼ਾਨ ਸ਼ਾਂਗਰੀ-ਲਾ ਹੋਟਲ ਦੇ ਇਕ ਬਾਰ ਤੋਂ ਗ੍ਰਿਫ਼ਤਾਰ ਕੀਤਾ ਸੀ। ਜਿੱਥੇ ਉਹ ਪਿਛਲੇ 2 ਸਾਲਾਂ ਤੋਂ ਫ਼ਰਾਰ ਸੀ। ਇਸ ਘੁਟਾਲੇ ਨਾਲ ਜੁੜੇ ਲਗਭਗ 3,700 ਘਰ ਖ਼ਰੀਦਦਾਰ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ।
(For more news apart from Former Panipat MLA Chhoker Directed to Surrender Latest News in Punjabi stay tuned to Rozana Spokesman.)