Haryana: ਨੂਹ ਜ਼ਿਲ੍ਹੇ 'ਚ 24 ਘੰਟੇ ਲਈ ਇੰਟਰਨੈੱਟ ਤੇ SMS ਸੇਵਾਵਾਂ ਮੁਅੱਤਲ
ਬ੍ਰਜਮੰਡਲ ਯਾਤਰਾ ਨੂੰ ਲੈ ਕੇ ਸਰਕਾਰ ਆਦੇਸ਼ ਕੀਤੇ ਜਾਰੀ
Haryana: Internet and SMS services suspended for 24 hours in Nuh district
ਹਰਿਆਣਾ : ਹਰਿਆਣਾ ਦੇ ਇਸ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਸਰਕਾਰ ਨੇ ਇਸ ਮਾਮਲੇ ਵਿੱਚ ਹੁਕਮ ਜਾਰੀ ਕੀਤਾ ਹੈ।ਬ੍ਰਜਮੰਡਲ ਯਾਤਰਾ ਨੂੰ ਲੈ ਕੇ ਸਰਕਾਰ ਵੱਲੋਂ ਇੰਟਰਨੈੱਟ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਨੂਹ ਜ਼ਿਲ੍ਹੇ ਵਿੱਚ ਇੰਟਰਨੈੱਟ ਅਤੇ ਬਲਕ ਐਸਐਮਐਸ ਸੇਵਾਵਾਂ ਮੁਅੱਤਲ
13 ਜੁਲਾਈ ਨੂੰ ਰਾਤ 9 ਵਜੇ ਤੋਂ 14 ਜੁਲਾਈ ਨੂੰ ਰਾਤ 9 ਵਜੇ ਤੱਕ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ।ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨਾਲ ਸਬੰਧਤ SMS ਸਹੂਲਤ ਪਹਿਲਾਂ ਵਾਂਗ ਜਾਰੀ ਰਹੇਗੀ। ਕਾਨੂੰਨ ਵਿਵਸਥਾ ਦੇ ਸੁਚਾਰੂ ਪ੍ਰਬੰਧਨ ਲਈ ਆਦੇਸ਼ ਜਾਰੀ ਕੀਤੇ ਗਏ ਹਨ।