Haryana ਦੇ ਨੂਹ ਨਾਲ ਜੁੜੇ ਦਿੱਲੀ ਧਮਾਕੇ ਦੇ ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਐਨ.ਆਈ. ਏ. ਨੇ ਵਿਸਫ਼ੋਟਕ ਸਮੱਗਰੀ ਦੇਣ ਵਾਲੇ ਦੁਕਾਨਦਾਰ ਡੱਬੂ ਸਿੰਗਲਾ ਨੂੰ ਹਿਰਾਸਤ ’ਚ ਲਿਆ

Delhi blast links to Haryana's Noah

ਨਵੀਂ ਦਿੱਲੀ : ਹਰਿਆਣਾ ਦੇ ਮੇਵਾਤ ਦੇ ਪਿੰਗਾਵਾਂ ਨਾਲ ਜੁੜੇ ਦਿੱਲੀ ਧਮਾਕੇ ਨੂੰ ਨੂਹ ਨਾਲ ਵੀ ਜੋੜਿਆ ਜਾ ਰਿਹਾ ਹੈ। ਐਨ.ਆਈ.ਏ ਦੀ ਟੀਮ ਨੇ ਵਿਸਫੋਟਕ ਸਮੱਗਰੀ ਦੇਣ ਵਾਲੇ ਦੁਕਾਨਦਾਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਦੁਕਾਨਦਾਰ ਦਾ ਨਾਮ ਡੱਬੂ ਸਿੰਗਲਾ ਹੈ, ਜੋ ਖਾਦ ਅਤੇ ਬੀਜ ਦੀ ਦੁਕਾਨ ਚਲਾਉਂਦਾ ਹੈ। ਬੀਤੀ ਰਾਤ ਐਨ.ਆਈ. ਏ. ਦੀ ਟੀਮ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਆਰੋਪੀ ਡੱਬੂ ਸਿੰਗਲ ਸ਼ਿਕਰਾਵਾ ਪਿੰਡ ਦਾ ਰਹਿਣ ਵਾਲਾ ਹੈ। ਡੱਬੂ ਸਿੰਘ ’ਤੇ ਵਿਸਫੋਟਕ ਸਮੱਗਰੀ ਮੁਹੱਈਆ ਕਰਵਾਉਣ ਦਾ ਆਰੋਪ ਹੈ।

ਫਿਲਹਾਲ ਪੁਲਿਸ ਆਰੋਪੀ ਡੱਬੂ ਸਿੰਗਲਾ ਤੋਂ ਪੁੱਛਗਿੱਛ ਕਰ ਰਹੀ ਹੈ। ਮੇਵਾਤ ਦੇ ਸਿੰਗਾਰ ਪਿੰਡ ਦੇ ਰਹਿਣ ਵਾਲੇ ਇਮਾਮ ਇਸ਼ਤਿਆਕ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ’ਚ 13 ਵਿਅਕਤੀਆਂ ਹੋ ਚੁੱਕੀ ਹੈ ਜਦਕਿ 26 ਜ਼ਖਮੀ ਵਿਅਕਤੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।