ਸੰਘਣੀ ਧੁੰਦ ਨਾਲ ਵੱਡਾ ਹਾਦਸਾ, ਦੋ ਰੋਡਵੇਜ਼ ਬੱਸਾਂ ਦੂਜੇ ਵਾਹਨਾਂ ਨਾਲ ਟਕਰਾਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

1 ਮੋਟਰਸਾਈਕਲ ਹੋਇਆ ਜ਼ਖ਼ਮੀ

Haryana Hisar Accident News

Haryana Hisar Accident News: ਸਵੇਰ ਤੋਂ ਹੀ ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਧੁੰਦ ਛਾਈ ਹੋਈ ਹੈ, ਜਿਸ ਕਾਰਨ ਦ੍ਰਿਸ਼ਟੀ 10 ਮੀਟਰ ਤੱਕ ਘੱਟ ਗਈ ਹੈ। ਇਸ ਕਾਰਨ ਹਿਸਾਰ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਰਾਸ਼ਟਰੀ ਰਾਜਮਾਰਗ 52 'ਤੇ ਢਿਕਤਾਨਾ ਮੋਡ ਵਿਖੇ ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ ਦੂਜੇ ਵਾਹਨਾਂ ਨਾਲ ਟਕਰਾ ਗਈਆਂ।

ਜਾਣਕਾਰੀ ਅਨੁਸਾਰ ਕੈਥਲ ਰੋਡਵੇਜ਼ ਡਿਪੂ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਟਰੱਕ ਨਾਲ ਟਕਰਾ ਗਈ। ਇਕ ਦੇ ਨਾਲ ਹੀ ਪਿੱਛੇ ਆ ਰਹੀ ਇੱਕ ਬੱਸ ਆਲਟੋ ਕਾਰ ਨਾਲ ਟਕਰਾ ਗਈ। ਇਸ ਦੇ ਬਾਈਕ ਟਕਰਾ ਗਈ । ਕੁੱਲ ਪੰਜ ਵਾਹਨ ਆਪਸ ਵਿੱਚ ਟਕਰਾ ਗਏ। ਹਾਦਸੇ ਵਿਚ ਬਾਈਕ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ। ਰਾਹਤ ਦੀ ਗੱਲ ਰਹੀ ਕਿ ਹਾਦਸੇ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਬਚ ਗਈ ਜ਼ਖ਼ਮੀ ਬਾਈਕ ਸਵਾਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।