Haryana ਦੇ ਚਰਖੀ ਦਾਦਰੀ ’ਚ ਧੁੰਦ ਕਾਰਨ ਸਕੂਲੀ ਬੱਸ ਰੋਡਵੇਜ਼ ਦੀ ਬੱਸ ਨਾਲ ਟਕਰਾਈ
ਡਰਾਈਵਰ ਸਮੇਤ 20 ਵਿਦਿਆਰਥੀ ਹਾਦਸੇ ਦੌਰਾਨ ਹੋਏ ਜ਼ਖ਼ਮੀ
ਚਰਖੀ ਦਾਦਰੀ : ਚਰਖੀ ਦਾਦਰੀ ਦੇ ਨਿੱਜੀ ਆਰੀਅਨ ਸਕੂਲ ਦੇ ਬੱਚੇ ਪ੍ਰਤਾਪਗੜ੍ਹ ਟੂਰ ਤੇ ਜਾ ਰਹੇ ਸਨ ਅਤੇ ਰਸਤੇ ’ਚ ਸੰਘਣੀ ਧੁੰਦ ਕਾਰਨ ਸਕੂਲੀ ਬੱਸ ਹਰਿਆਣਾ ਰੋਡਵੇਜ਼ ਦੀ ਬੱਸ ਨਾਲ ਟਕਰਾਅ ਗਈ। ਇਸ ਹਾਦਸੇ ਦੌਰਾਨ ਡਰਾਈਵਰ ਸਮੇਤ 20 ਸਕੂਲ ਵਿਦਿਆਰਥੀ ਜ਼ਖ਼ਮੀ ਹੋ ਗਏ ਜਦਕਿ ਇਕ ਵਿਦਿਆਰਥਣ ਦੀ ਮੌਤ ਹੋ ਗਈ। ਜ਼ਖ਼ਮੀ ਵਿਦਿਆਰਥੀਆਂ ਨੂੰ ਇਲਾਜ਼ ਲਈ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਦਿਕ ਗੰਭੀਰ ਰੂਪ ਵਿਚ ਜ਼ਖਮੀ ਹੋਏ ਵਿਦਿਆਰਥੀਆਂ ਨੂੰ ਪੀ.ਜੀ.ਆਈ. ਰੋਹਤਕ ਵਿਖੇ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਦੌਰਾਨ ਜਾਨ ਗਵਾਉਣ ਵਾਲੀ ਵਿਦਿਆਰਥਣ ਦੀ ਪਛਾਣ 11ਵੀਂ ਕਲਾਸ ਦੀ ਇਸ਼ਿਕਾ ਵਜੋਂ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਵਿਦਿਆਰਥੀ-ਵਿਦਿਆਰਥਣਾਂ ਦੇ ਮਾਤਾ-ਪਿਤਾ ਹਸਪਤਾਲ ਪਹੁੰਚੇ। ਇਸ ਦੌਰਾਨ ਨੌਵੀਂ ਜਮਾਤ ਦੇ ਜ਼ਖ਼ਮੀ ਵਿਦਿਆਰਥਣ ਨੇ ਕਿਹਾ ਕਿ ਟੂਰ ਤੇ ਜਾਂਦੇ ਸਮੇਂ ਖੁਸ਼ੀ ਦਾ ਮਾਹੌਲ ਸੀ, ਬੱਚੇ ਡਾਂਸ ਕਰ ਰਹੇ ਸਨ ਅਤੇ ਅਚਾਨਕ ਇਹ ਹਾਦਸਾ ਵਾਪਰ ਗਿਆ । ਹਾਦਸੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਹਸਪਤਾਲ ਵਿੱਚ ਡੀ.ਐਸ.ਪੀ. ਹੈੱਡਕੁਆਰਟਰ ਝੱਜਰ ਪੁਲਿਸ ਪਹੁੰਚੀ, ਹਾਦਸੇ ਦੀ ਕਰ ਰਹੇ ਜਾਂਚ।