ਹਰਿਆਣਾ ’ਚ ਰਸੋਈ ਗੈਸ ਤੋਂ ਬਾਅਦ ਵਧੀ ਪੈਟਰੋਲ ਤੇ ਡੀਜ਼ਲ ਦੀ ਮੰਗ, ਮੰਤਰਾਲੇ ਵੱਲੋਂ ਰੱਖੀ ਜਾ ਰਹੀ ਨਜ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਪੈਟਰੋਲ ਪੰਪ ਮਾਲਕਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਪੈਟਰੋਲ ਤੇ ਡੀਜ਼ਲ ਨਾ ਦੇਣ ਦਾ ਹੁਕਮ

After cooking gas, demand for petrol and diesel increased in Haryana, ministry is keeping a close watch

ਹਿਸਾਰ : ਹਰਿਆਣਾ ਵਿੱਚ ਗੈਸ ਸਿਲੰਡਰਾਂ ਦੀ ਕਮੀ ਦੇ ਵਿਚਕਾਰ ਹੁਣ ਅਚਾਨਕ ਡੀਜ਼ਲ ਦੀ ਮੰਗ ਵਧ ਗਈ ਹੈ । ਪੈਟਰੋਲ ਪੰਪਾਂ 'ਤੇ ਡੀਜ਼ਲ ਦੀ ਵਿਕਰੀ ਆਮ ਨਾਲੋਂ ਵੱਧ ਰਹੀ ਹੈ । ਉਪਭੋਗਤਾ ਆਪਣੀ ਲੋੜ ਨਾਲੋਂ ਵੱਧ ਡੀਜ਼ਲ ਸਟਾਕ ਕਰ ਰਹੇ ਹਨ। ਸਥਿਤੀ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਪੈਟਰੋਲ-ਡੀਜ਼ਲ ਦੀ ਸਪਲਾਈ 'ਤੇ ਨਜ਼ਰ ਰੱਖਣਾ ਸ਼ੁਰੂ ਕਰ ਦਿੱਤਾ ਹੈ। ਖਾਦੀ ਨਾਗਰਿਕ ਸਪਲਾਈ ਤੇ ਉਪਭੋਗਤਾ ਮਾਮਲੇ ਵਿਭਾਗ ਨੇ ਪੱਤਰ ਜਾਰੀ ਕਰਕੇ ਸਾਰੇ ਪੈਟਰੋਲ ਪੰਪ ਚਲਾਉਣ ਵਾਲਿਆਂ ਨੂੰ ਹੁਕਮ ਦਿੱਤੇ ਹਨ ਕਿ ਪੈਟਰੋਲ, ਡੀਜ਼ਲ ਅਤੇ ਸੀ.ਐਨ.ਜੀ. ਦੀ ਕਾਫ਼ੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਕਿਸੇ ਵੀ ਉਪਭੋਗਤਾ ਨੂੰ ਲੋੜ ਨਾਲੋਂ ਵੱਧ ਤੇਲ ਨਾ ਦਿੱਤਾ ਜਾਵੇ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਉਪਭੋਗਤਾ ਵੱਲੋਂ ਬੇਲੋੜੇ ਤਰੀਕੇ ਨਾਲ ਤੇਲ ਦਾ ਇਕੱਠਾ ਕੀਤਾ ਜਾ ਰਿਹਾ ਹੈ, ਜਿਸ ਨਾਲ ਸਪਲਾਈ ਚੇਨ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਪੈਟਰੋਲ ਪੰਪ ਚਲਾਉਣ ਵਾਲੇ ਇਹ ਯਕੀਨੀ ਬਣਾਉਣ ਕਿ ਤੇਲ ਸਿਰਫ਼ ਆਮ ਜ਼ਰੂਰਤ ਮੁਤਾਬਕ ਹੀ ਦਿੱਤਾ ਜਾਵੇ। ਆਲ ਹਰਿਆਣਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਹਿਸਾਰ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਸਲੇਮਗੜ੍ਹ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਟਾਕ ਪੂਰਾ ਰੱਖਣ ਲਈ ਕਿਹਾ ਹੈ । ਤੇਲ ਦੀ ਕੋਈ ਕਮੀ ਨਹੀਂ ਹੈ। ਡੀਜ਼ਲ ਦੇ ਉਪਭੋਗਤਾ ਕੁਝ ਦਿਨਾਂ ਵਿੱਚ ਵਧ ਗਏ ਹਨ।