Saleema Imtiaz : ਪਾਕਿਸਤਾਨ ਦੀ ਇਸ ਮਹਿਲਾ ਨੇ ਰਚਿਆ ਇਤਿਹਾਸ , ਪਹਿਲੀ ICC ਅੰਪਾਇਰ ਬਣਨ ਦਾ ਖਿਤਾਬ ਕੀਤਾ ਹਾਸਲ

ਏਜੰਸੀ

ਖ਼ਬਰਾਂ, ਖੇਡਾਂ

ਕੌਮਾਂਤਰੀ ਕ੍ਰਿਕਟ ਅੰਪਾਇਰ ਬਣਨ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਬਣੀ ਸਲੀਮਾ

Saleema Imtiaz

Saleema Imtiaz : ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਐਤਵਾਰ ਨੂੰ ਕਿਹਾ ਕਿ ਸਲੀਮਾ ਇਮਤਿਆਜ਼ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੇ ਵਿਕਾਸ ਅੰਪਾਇਰਾਂ ਦੇ ਕੌਮਾਂਤਰੀ ਪੈਨਲ ’ਚ ਨਾਮਜ਼ਦ ਹੋਣ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਬਣ ਗਈ ਹੈ।

ਸਲੀਮਾ ਦੀ ਪੈਨਲ ’ਚ ਨਾਮਜ਼ਦਗੀ ਦਾ ਮਤਲਬ ਹੈ ਕਿ ਉਹ ਹੁਣ ਮਹਿਲਾ ਕੌਮਾਂਤਰੀ ਮੈਚਾਂ ਅਤੇ ਆਈ.ਸੀ.ਸੀ. ਮਹਿਲਾ ਮੁਕਾਬਲਿਆਂ ’ਚ ਅੰਪਾਇਰਿੰਗ ਕਰਨ ਦੇ ਯੋਗ ਹੈ। ਸਲੀਮਾ ਨੇ ਇਕ ਬਿਆਨ ’ਚ ਕਿਹਾ, ‘‘ਇਹ ਸਿਰਫ ਮੇਰੀ ਜਿੱਤ ਨਹੀਂ ਹੈ, ਇਹ ਪਾਕਿਸਤਾਨ ਦੀ ਹਰ ਮਹਿਲਾ ਕ੍ਰਿਕਟਰ ਅਤੇ ਅੰਪਾਇਰ ਦੀ ਜਿੱਤ ਹੈ।’’

ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਮੇਰੀ ਸਫਲਤਾ ਅਣਗਿਣਤ ਔਰਤਾਂ ਨੂੰ ਪ੍ਰੇਰਿਤ ਕਰੇਗੀ ਜੋ ਖੇਡਾਂ ’ਚ ਅਪਣੀ ਪਛਾਣ ਬਣਾਉਣ ਦਾ ਸੁਪਨਾ ਦੇਖਦੀਆਂ ਹਨ। ਇਹ ਪਲ ਕ੍ਰਿਕਟ ’ਚ ਔਰਤਾਂ ਦੇ ਵਧਦੇ ਪ੍ਰਭਾਵ ਅਤੇ ਇਸ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਪੀਸੀਬੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।’’

ਸਲੀਮਾ ਦੀ ਬੇਟੀ ਕੈਨਤ ਨੇ ਪਾਕਿਸਤਾਨ ਲਈ 40 ਕੌਮਾਂਤਰੀ ਮੈਚ ਖੇਡੇ ਹਨ, ਜਿਸ ’ਚ 19 ਵਨਡੇ ਅਤੇ 21 ਟੀ-20 ਮੈਚ ਸ਼ਾਮਲ ਹਨ।