Iran Israel war News: ਇਜ਼ਰਾਈਲ ਇਰਾਨ ਵਿਚਾਲੇ ਜੰਗ 4 ਦਿਨ ਵੀ ਜਾਰੀ, ਹੁਣ ਤੱਕ 224 ਮਾਰੇ ਗਏ
Iran Israel war News: ਇਜ਼ਰਾਈਲ ਨੇ ਇਰਾਨ ਦੇ ਵਿਦੇਸ਼ ਮੰਤਰਾਲੇ 'ਤੇ ਕੀਤਾ ਹਮਲਾ
Iran and Israel war News in punjabi : ਇਰਾਨ ਅਤੇ ਇਜ਼ਰਾਈਲ ਵਿਚਕਾਰ ਲੜਾਈ ਚੌਥੇ ਦਿਨ ਵੀ ਜਾਰੀ ਹੈ। ਇਜ਼ਰਾਈਲ ਨੇ ਐਤਵਾਰ ਰਾਤ ਨੂੰ ਇਰਾਨ ਦੇ ਵਿਦੇਸ਼ ਮੰਤਰਾਲੇ 'ਤੇ ਹਮਲਾ ਕੀਤਾ। ਇਸ ਵਿੱਚ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇੱਕ ਦਿਨ ਪਹਿਲਾਂ ਇਜ਼ਰਾਈਲੀ ਫ਼ੌਜ ਨੇ ਇਰਾਨੀ ਰੱਖਿਆ ਮੰਤਰਾਲੇ 'ਤੇ ਵੀ ਹਮਲਾ ਕੀਤਾ ਸੀ।
ਇਰਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲੀ ਹਮਲਿਆਂ ਵਿੱਚ ਹੁਣ ਤੱਕ 224 ਲੋਕ ਮਾਰੇ ਗਏ ਹਨ, ਜਦੋਂ ਕਿ 1,277 ਤੋਂ ਵੱਧ ਜ਼ਖ਼ਮੀ ਹਨ। ਇਸ ਦੇ ਨਾਲ ਹੀ, ਅਮਰੀਕਾ ਸਥਿਤ ਮਨੁੱਖੀ ਅਧਿਕਾਰ ਕਾਰਕੁਨ ਸਮੂਹ ਨੇ ਦਾਅਵਾ ਕੀਤਾ ਹੈ ਕਿ ਇਰਾਨ ਵਿਚ 406 ਲੋਕ ਮਾਰੇ ਗਏ ਹਨ।
ਇਰਾਨ ਨੇ ਵੀ ਇਜ਼ਰਾਈਲ ਵਿਰੁੱਧ ਜਵਾਬੀ ਕਾਰਵਾਈ ਕੀਤੀ ਹੈ। ਇਰਾਨ ਨੇ ਸੋਮਵਾਰ ਸਵੇਰੇ ਮੱਧ ਇਜ਼ਰਾਈਲ 'ਤੇ 4 ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਵਿੱਚ 5 ਲੋਕ ਮਾਰੇ ਗਏ, ਜਦੋਂ ਕਿ 67 ਜ਼ਖ਼ਮੀ ਹੋਏ। ਇਜ਼ਰਾਈਲ ਵਿੱਚ ਇਰਾਨੀ ਹਮਲਿਆਂ ਵਿੱਚ ਹੁਣ ਤੱਕ 20 ਲੋਕ ਮਾਰੇ ਗਏ ਹਨ, ਜਦੋਂ ਕਿ 450 ਤੋਂ ਵੱਧ ਜ਼ਖ਼ਮੀ ਹੋਏ ਹਨ।
(For more news apart from 'Iran and Israel war News in punjabi', stay tuned to Rozana Spokesman)