Panchkula News : ਪੰਚਕੂਲਾ ਦੇ ਬਰਵਾਲਾ 'ਚ ਟਰੈਕਟਰ ਦੀ ਲਪੇਟ 'ਚ ਆਉਣ ਨਾਲ 5 ਸਾਲਾ ਬੱਚੀ ਦੀ ਹੋਈ ਮੌਤ
ਇਸ ਘਟਨਾ ਤੋਂ ਬਾਅਦ ਟਰੈਕਟਰ ਸਵਾਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਲੋਕਾਂ ਨੇ ਟਰੈਕਟਰ ਚਾਲਕ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ
Panchkula News : ਪੰਚਕੂਲਾ ਦੇ ਬਰਵਾਲਾ 'ਚ ਟਰੈਕਟਰ ਦੀ ਲਪੇਟ 'ਚ ਆਉਣ ਨਾਲ 5 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਬੱਚੀ ਦੀ ਮਾਂ ਸ਼ਾਂਤੀ ਨੂੰ ਅੱਖਾਂ ਨਾਲ ਦਿਖਦਾ ਨਹੀਂ ਅਤੇ ਕੰਨਾਂ ਨਾਲ ਵੀ ਘੱਟ ਸੁਣਦਾ ਹੈ।
ਲੜਕੀ ਦਾ ਨਾਂ ਨੈਨਾ ਦੱਸਿਆ ਜਾ ਰਿਹਾ ਹੈ, ਜੋ ਬਰਵਾਲਾ ਮੰਡੀ ਤੋਂ ਸਬਜ਼ੀ ਲੈ ਕੇ ਐਚਐਮਟੀ ਕਲੋਨੀ ਨੇੜੇ ਆਪਣੇ ਘਰ ਜਾ ਰਹੇ ਸਨ। ਜਦੋਂ ਉਹ ਵਿਸ਼ਵਕਰਮਾ ਮੰਦਰ ਦੇ ਨੇੜੇ ਪਹੁੰਚੇ ਤਾਂ ਉਦੋਂ ਪਿੱਛੇ ਤੋਂ ਆ ਰਹੇ ਟਰੈਕਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਬੱਚੀ ਨੈਨਾ ਟਰੈਕਟਰ ਦੀ ਲਪੇਟ 'ਚ ਆ ਗਈ।
ਇਸ ਘਟਨਾ ਤੋਂ ਬਾਅਦ ਟਰੈਕਟਰ ਸਵਾਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਲੋਕਾਂ ਨੇ ਟਰੈਕਟਰ ਚਾਲਕ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਜ਼ਖਮੀ ਲੜਕੀ ਨੂੰ ਸੈਕਟਰ- 6 ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਲੜਕੀ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਚਾਲਕ ਸ਼ਰਾਬ ਦੇ ਨਸ਼ੇ 'ਚ ਸੀ। ਪੁਲਿਸ ਨੇ ਦੇਰ ਰਾਤ ਟਰੈਕਟਰ ਚਾਲਕ ਦਾ ਮੈਡੀਕਲ ਕਰਵਾਇਆ। ਜਿੱਥੋਂ ਪਤਾ ਲੱਗਾ ਕਿ ਡਰਾਈਵਰ ਸ਼ਰਾਬ ਦੇ ਨਸ਼ੇ 'ਚ ਸੀ।
ਮ੍ਰਿਤਕ ਬੱਚੀ ਗਰੀਬ ਪਰਿਵਾਰ ਦੀ ਧੀ ਸੀ। ਉਸਦੀ ਮਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਸੀ। ਨੈਨਾ ਹੀ ਆਪਣੀ ਮਾਂ ਨੂੰ ਹਰ ਥਾਂ ਲੈ ਜਾਂਦੀ ਸੀ। ਇਹ ਹੀ ਇੱਕੋ ਇੱਕ ਸਹਾਰਾ ਸੀ। ਨੈਨਾ ਦਾ ਪਿਤਾ ਆਸ਼ੀਸ਼ ਪੇਂਟਰ ਦਾ ਕੰਮ ਕਰਦਾ ਹੈ।