ਜੰਮੂ-ਕਸ਼ਮੀਰ ਦੇ ਆਰਐਸ ਪੁਰਾ ਖੇਤਰ ਵਿੱਚ ਸਥਿਤ ਜੁਵੇਨਾਈਲ ਹੋਮ ਤੋਂ ਭੱਜੇ ਤਿੰਨ ਕੈਦੀ STF ਅੰਬਾਲਾ ਨੇ ਕੀਤੇ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਪਾਕਿਸਤਾਨ ਦੇ 20 ਸਾਲਾ ਮੁਹੰਮਦ ਸਾਨੂਲਾ ਅਤੇ ਦੂਜੇ ਦੀ ਪਾਕਿਸਤਾਨ ਦੇ 21 ਸਾਲਾ ਅਹਿਸਾਨ ਅਨਵਰ ਵਜੋਂ ਹੋਈ ਪਛਾਣ

STF Ambala arrests three prisoners who escaped from Juvenile Home in RS Pura area of ​​Jammu and Kashmir

ਅੰਬਾਲਾ: ਐਸਟੀਐਫ ਅੰਬਾਲਾ ਅਤੇ ਐਸਟੀਐਫ ਹਰਿਆਣਾ ਨੂੰ ਵੱਡੀ ਸਫਲਤਾ ਮਿਲੀ ਹੈ। ਐਸਟੀਐਫ ਅੰਬਾਲਾ ਨੇ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਦੇ ਅਹਾਤੇ ਤੋਂ ਤਿੰਨ ਕੈਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਜੰਮੂ-ਕਸ਼ਮੀਰ ਦੇ ਆਰਐਸ ਪੁਰਾ ਖੇਤਰ ਵਿੱਚ ਸਥਿਤ ਜੁਵੇਨਾਈਲ ਹੋਮ ਤੋਂ ਸੁਰੱਖਿਆ ਕਰਮਚਾਰੀਆਂ 'ਤੇ ਗੋਲੀਬਾਰੀ ਕਰਕੇ ਭੱਜ ਗਏ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਪੀ ਐਸਟੀਐਫ ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਆਰਐਸ ਪੁਰਾ ਜੁਵੇਨਾਈਲ ਹੋਮ ਤੋਂ ਤਿੰਨ ਕੈਦੀ ਭੱਜ ਗਏ ਸਨ, ਜਿਨ੍ਹਾਂ ਵਿੱਚੋਂ ਦੋ ਪਾਕਿਸਤਾਨੀ ਸਨ ਅਤੇ ਇੱਕ ਭਾਰਤੀ ਸੀ।

ਅੰਬਾਲਾ ਐਸਟੀਐਫ ਨੇ ਤਿੰਨਾਂ ਨੂੰ ਸਟੇਸ਼ਨ ਕੰਪਲੈਕਸ ਤੋਂ ਗ੍ਰਿਫ਼ਤਾਰ ਕਰਕੇ ਜੰਮੂ ਪੁਲਿਸ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਪਾਕਿਸਤਾਨ ਦੇ 20 ਸਾਲਾ ਮੁਹੰਮਦ ਸਾਨੂਲਾ ਅਤੇ ਦੂਜੇ ਦੀ ਪਾਕਿਸਤਾਨ ਦੇ 21 ਸਾਲਾ ਅਹਿਸਾਨ ਅਨਵਰ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਇੱਕ 2019 ਤੋਂ ਜੁਵੇਨਾਈਲ ਜੇਲ੍ਹ ਆਰਐਸ ਪੁਰਾ ਅਤੇ ਦੂਜਾ 2021 ਤੋਂ ਜੁਵੇਨਾਈਲ ਜੇਲ੍ਹ ਵਿੱਚ ਸੀ। ਦੋਵਾਂ ਨੂੰ ਜੰਮੂ-ਕਸ਼ਮੀਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਤੀਜਾ ਸਾਥੀ, ਕਰਮਜੀਤ ਉਰਫ਼ ਗੁੱਗਾ, ਜੋ ਉਨ੍ਹਾਂ ਨਾਲ ਜੇਲ੍ਹ ਤੋਂ ਭੱਜ ਗਿਆ ਸੀ, ਉਨ੍ਹਾਂ ਦਾ ਮਾਸਟਰਮਾਈਂਡ ਸੀ ਅਤੇ ਉਹ ਉੱਤਰ ਪ੍ਰਦੇਸ਼ ਸਰਹੱਦ ਰਾਹੀਂ ਦੇਸ਼ ਤੋਂ ਬਾਹਰ ਨੇਪਾਲ ਭੇਜਣ ਵਾਲਾ ਸੀ। ਹੁਣ ਜੰਮੂ-ਕਸ਼ਮੀਰ ਪੁਲਿਸ ਉਨ੍ਹਾਂ ਨੂੰ ਰਿਮਾਂਡ 'ਤੇ ਲਵੇਗੀ ਅਤੇ ਬਾਕੀ ਜਾਂਚ ਕਰੇਗੀ। ਹੁਣ ਤੱਕ ਦੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕਰਮਜੀਤ ਉਰਫ਼ ਗੁੱਗਾ ਨੇ ਸਾਰੀ ਯੋਜਨਾ ਬਣਾਈ ਸੀ ਅਤੇ ਉਨ੍ਹਾਂ ਨੂੰ ਯੂਪੀ ਰਾਹੀਂ ਨੇਪਾਲ ਤੋਂ ਬਾਹਰ ਭੇਜਣ ਦੀ ਤਿਆਰੀ ਕਰ ਰਿਹਾ ਸੀ।