ਝੀਂਡਾ ਸਕਿਉਰਟੀ ਤੇ ਸਸਤੀ ਪਬਲਿਸਿਟੀ ਲੈਣ ਲਈ ਜਥੇਦਾਰ ਦਾਦੂਵਾਲ ਵਿਰੁੱਧ ਰਚ ਰਿਹਾ ਡਰਾਮਾ : ਮਨਜੀਤ ਸਿੰਘ ਭੋਮਾ
ਹਰਿਆਣਾ ਕਮੇਟੀ ਦੇ ਮੈਂਬਰ ਜਲਦੀ ਬਾਦਲਾਂ ਦੇ ਹੱਥ ਠੋਕੇ ਝੀਡੇ ਨੂੰ ਪ੍ਰਧਾਨਗੀ ਤੋਂ ਕਰਨ ਪਾਸੇ
ਹਰਿਆਣਾ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੇ ਦੋਸ਼ ਲਾਇਆ ਹੈ ਕਿ ਉਹ ਸਕਿਉਰਟੀ ਤੇ ਸਸਤੀ ਪਬ੍ਲਿਸਿਟੀ ਲੈਣ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਚੇਅਰਮੈਨ ਧਰਮ ਪ੍ਰਚਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਖ਼ਿਲਾਫ਼ ਬਾਦਲਾਂ ਦੀ ਸ਼ਹਿ ਤੇ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਪੁਲਿਸ ਨੂੰ ਝੂਠੀਆਂ ਸ਼ਕਾਇਤਾਂ ਦਰਜ਼ ਕਰਵਾ ਰਿਹਾ ਹੈ ਉਹਨਾਂ ਕਿਹਾ ਹੋਲਾ ਮਹੱਲਾ ਦੇ ਸਮਾਗਮ ‘ਚ 8 ਮਾਰਚ ਨੂੰ ਜਦੋਂ ਨਾਮਧਾਰੀ ਮੁਖੀ ਦਲੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਚੈਲੇਂਜ ਕੀਤਾ ਸੀ ਤਾਂ ਓਦੋਂ ਪ੍ਰਧਾਨ ਝੀਂਡਾ ਚੁੱਪ ਕਿਉਂ ਰਿਹਾ ਉਹ ਵੀ ਉਸ ਤੋਂ ਬਾਅਦ 35 ਮਿੰਟ ਤੱਕ ਹਰਿਆਣਾ ਦੇ CM ਦੇ ਨਾਲ ਸਟੇਜ ‘ਤੇ ਬੈਠਾ ਰਿਹਾ ਓਦੋਂ ਗੱਲ ਗੁਰੂਆਂ ਦੀ ਸੀ… ਪਰ ਮੂਕ ਬਣ ਮੂੰਹ ਨੀਵਾਂ ਕਰਕੇ ਗੁਰੂ ਬੇਅਦਬੀ ਨੂੰ ਝੀਡੇਂ ਨੇ ਪ੍ਰਵਾਨ ਕੀਤਾ ਪਰ ਜਦੋਂ ਇੱਕ ਮੁਲਾਜ਼ਮ ਸਕੱਤਰ ਦੇ ਘਰ ਭੋਗ ਦੇ ਸਮਾਗਮ ‘ਚ ਜਥੇਦਾਰ ਦਾਦੂਵਾਲ ਬੋਲ ਰਹੇ ਸਨ
ਨਾ ਕੋਈ ਗਲਤ ਸ਼ਬਦ, ਨਾ ਕੋਈ ਮਾੜੀ ਭਾਸ਼ਾ ਓਦੋਂ ਪ੍ਰਧਾਨ ਝੀਂਡੇ ਨੂੰ ਆਪਣੀ ਛਵੀ ਦੀ ਚਿੰਤਾ ਹੋ ਗਈ ਤਾਂ ਗੁਰੂ ਦੀ ਬੇਅਦਬੀ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ
ਹੁਣ ਅਕਾਲੀ ਦਲ ਬਾਦਲ ਦੇ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾਂ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਬਾਦਲਾਂ ਦਾ ਹੱਥ ਠੋਕਾ ਬਣ ਬਾਦਲ ਧਿਰ ਦੀ ਪਾਰਟੀ ਬਣ ਕੇ ਐਸ ਐਸ ਪੀ ਪਟਿਆਲਾ ਨੂੰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਖਿਲਾਫ ਪਰਚਾ ਦਰਜ ਕਰਨ ਲਈ ਫੋਨ ਕਰਨਾ ਸਾਬਤ ਕਰਦਾ ਹੈ ਝੀਂਡਾ ਬਾਦਲਾਂ ਦਾ ਹੱਥ ਠੋਕਾ ਬਣ ਕੇ ਹਰਿਆਣਾ ਦੇ ਸਿੱਖਾਂ ਨੂੰ ਬਾਦਲਾਂ ਕੋਲ ਵੇਚ ਚੁੱਕਿਆ ਹੈ।
ਅਸੀਂ ਹਰਿਆਣਾ ਦੀ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਇਸ ਡੂੰਘੀ ਸਾਜ਼ਿਸ਼ ਨੂੰ ਸਮਝੋਂ ਤੇ ਝੀਡੇ ਰਾਹੀਂ ਮੁੜ ਹਰਿਆਣਾ ਦੇ ਗੁਰਧਾਮਾਂ ਤੇ ਬਾਦਲਕਿਆਂ ਦਾ ਕਬਜ਼ਾ ਹੋਣ ਤੋ ਬਚਾ ਲਵੋ। ਅਸੀਂ ਪੰਜਾਬ ਪੁਲੀਸ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਬਾਦਲਾਂ ਦੇ ਹੱਥਾਂ ਵਿੱਚ ਖੇਡ ਕਿ ਨਾ ਇਨਸਾਫੀ ਨਾ ਕਰਨ ਸਗੋਂ ਨਿਰਪੱਖ ਪੜਤਾਲ ਕਰਕੇ ਸੱਚ ਉਜਾਗਰ ਕਰਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਲੂੰਧਰਨ ਦੇ ਮਾਮਲੇ ਚ ਝੀਡੇ ਖਿਲਾਫ ਸਖ਼ਤ ਧਾਰਾਵਾਂ ਲਗਾ ਕੇ ਗੁਰੂ ਦੀ ਬੇਅਦਬੀ ਕਰਨ ਦਾ ਪਰਚਾ ਦਰਜ ਕਰਨ।