Salman Khan Firing Case: ਹਰਿਆਣਾ ਤੋਂ ਹਿਰਾਸਤ 'ਚ ਲਿਆ ਇਕ ਹੋਰ ਸ਼ੱਕੀ ਵਿਅਕਤੀ

ਏਜੰਸੀ

ਖ਼ਬਰਾਂ, ਹਰਿਆਣਾ

ਪੁੱਛਗਿੱਛ ਦੌਰਾਨ ਬੋਲੇ ਆਰੋਪੀ - ਡਰਾਉਣ ਲਈ ਕੀਤਾ ਗਿਆ ਸੀ ਹਮਲਾ

Salman Khan Firing Case

Salman Khan Firing Case: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਹਰਿਆਣਾ ਦੇ ਇਕ ਸ਼ੱਕੀ ਵਿਅਕਤੀ ਨੂੰ ਵੀ ਹਿਰਾਸਤ 'ਚ ਲਿਆ ਹੈ। 

 

ਪੁਲਿਸ ਅਨੁਸਾਰ ਸ਼ੱਕੀ ਦਾ ਸਬੰਧ ਪਹਿਲਾਂ ਗੁਜਰਾਤ ਤੋਂ ਗ੍ਰਿਫ਼ਤਾਰ ਕੀਤੇ ਗਏ ਦੋ ਮੁੱਖ ਮੁਲਜ਼ਮਾਂ ਨਾਲ ਹੈ ਅਤੇ ਉਹ ਘਟਨਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਦੋਵਾਂ ਹਮਲਾਵਰਾਂ ਦੇ ਲਗਾਤਾਰ ਸੰਪਰਕ ਵਿੱਚ ਸੀ। ਪੁਲਿਸ ਦਾ ਕਹਿਣਾ ਹੈ ਕਿ ਹਿਰਾਸਤ 'ਚ ਲਏ ਵਿਅਕਤੀ 'ਤੇ ਜੇਲ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਤੋਂ ਨਿਰਦੇਸ਼ ਲੈਣ ਦਾ ਸ਼ੱਕ ਹੈ। 

 

ਦੱਸ ਦੇਈਏ ਕਿ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ ਹੀ ਫੇਸਬੁੱਕ 'ਤੇ ਇਕ ਪੋਸਟ ਕੀਤੀ ਗਈ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਇਸ ਪੋਸਟ 'ਚ ਲਾਰੇਂਸ ਬਿਸ਼ੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਸਲਮਾਨ ਦੇ ਘਰ 'ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਹੁਣ ਤੱਕ ਦੀ ਜਾਂਚ ਵਿੱਚ ਪੁਲਿਸ ਨੂੰ ਅਜਿਹੇ ਸੰਕੇਤ ਮਿਲੇ ਹਨ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਹਮਲਾਵਰਾਂ ਨੂੰ ਲਾਰੈਂਸ ਗੈਂਗ ਨੇ ਹਾਇਰ ਕੀਤਾ ਸੀ।

 

ਸ਼ੱਕੀ ਵਿਅਕਤੀ ਪਲ-ਪਲ ਜਾਣਕਾਰੀ ਲੈ ਰਿਹਾ ਸੀ

ਦੱਸ ਦੇਈਏ ਕਿ 14 ਅਪ੍ਰੈਲ ਨੂੰ ਬਾਂਦਰਾ ਸਥਿਤ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲੀਸ ਨੇ ਇਸ ਮਾਮਲੇ ਵਿੱਚ ਦੋ ਹਮਲਾਵਰਾਂ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਹਿਰਾਸਤ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹਮਲਾਵਰ ਗ੍ਰਿਫਤਾਰ ਸ਼ੱਕੀ ਨੂੰ ਆਪਣੀਆਂ ਗਤੀਵਿਧੀਆਂ ਦੀ ਜਾਣਕਾਰੀ ਦੇ ਰਹੇ ਸਨ।

 

ਵਾਰਦਾਤ ਤੋਂ ਬਾਅਦ ਛੱਡ ਦਿੱਤਾ ਸੀ ਮੁੰਬਈ  


ਅਪਰਾਧ ਕਰਨ ਤੋਂ ਬਾਅਦ ਸਾਗਰ ਅਤੇ ਵਿੱਕੀ ਨੇ ਮੁੰਬਈ ਛੱਡ ਦਿੱਤਾ ਸੀ। ਇਹ ਦੋਵੇਂ ਇੱਥੋਂ ਗੁਜਰਾਤ ਦੇ ਭੁਜ ਗਏ ਸਨ। ਉਨ੍ਹਾਂ ਨੇ ਸੂਰਤ ਨੇੜੇ ਮੋਬਾਈਲ ਫ਼ੋਨ ਦਾ ਸਿਮ ਕਾਰਡ ਬਦਲ ਲਿਆ ਸੀ। ਪੁਲਿਸ ਨੂੰ ਪ੍ਰੇਸ਼ਾਨ ਕਰਨ ਲਈ ਉਹ ਵਾਰ-ਵਾਰ ਆਪਣਾ ਮੋਬਾਈਲ ਫ਼ੋਨ ਬੰਦ ਕਰ ਦਿੰਦੇ ਸੀ ਪਰ ਜਿਸ ਨੰਬਰ 'ਤੇ ਉਹ ਕਾਲ ਕਰ ਰਹੇ ਸੀ, ਉਹ ਇੱਕ ਹੀ ਸੀ।

 

 ਐਡਵਾਂਸ ਵਿੱਚ ਮਿਲੇ ਸਨ ਇੱਕ ਲੱਖ ਰੁਪਏ 

ਪੁਲਿਸ ਮੁਤਾਬਕ ਸ਼ੱਕੀ ਨੂੰ ਜਲਦੀ ਹੀ ਹਰਿਆਣਾ ਤੋਂ ਟਰੇਸ ਕਰਕੇ ਫੜ ਲਿਆ ਗਿਆ। ਉਸ ਨੂੰ ਮੁੰਬਈ ਲਿਆ ਕੇ ਪੁੱਛ-ਪੜਤਾਲ ਕੀਤੀ ਗਈ ਪਰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲਿਸ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਸਾਗਰ ਅਤੇ ਵਿੱਕੀ ਨੂੰ ਖਾਨ ਦੇ ਘਰ ਗੋਲੀਬਾਰੀ ਕਰਨ ਲਈ ਲਗਭਗ 1 ਲੱਖ ਰੁਪਏ ਦਿੱਤੇ ਗਏ ਸਨ। ਬਾਕੀ ਰਕਮ ਕੰਮ ਤੋਂ ਬਾਅਦ ਦੇਣ ਦਾ ਵਾਅਦਾ ਕੀਤਾ ਗਿਆ ਸੀ।