Haryana News: ਰੱਖੜੀ 'ਤੇ ਭੈਣ ਨੇ ਆਪਣੇ ਭਰਾ ਨੂੰ ਦਿਤੀ ਨਵੀਂ ਜ਼ਿੰਦਗੀ , ਭਰਾ ਦੀ ਕਿਡਨੀ ਖ਼ਰਾਬ ਹੋਣ 'ਤੇ ਦਿਤੀ ਆਪਣੀ ਕਿਡਨੀ
Haryana News: ਭਾਵੁਕ ਹੁੰਦੇ ਭਰਾ ਨੇ ਕਿਹਾ- ''ਸਾਰੀ ਜ਼ਿੰਦਗੀ ਨਹੀਂ ਅਹਿਸਾਨ ਭੁੱਲਾਂਗਾ''
Sister gave her kidney to his brother Haryana News: ਹਰਿਆਣਾ ਦੇ ਫਰੀਦਾਬਾਦ 'ਚ ਰੱਖੜੀ ਦੇ ਮੌਕੇ 'ਤੇ ਇਕ ਭੈਣ ਨੇ ਕਿਡਨੀ ਦਾਨ ਕਰਕੇ ਆਪਣੇ ਭਰਾ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਭਰਾ 2023 ਤੋਂ ਡਾਇਲਸਿਸ ਤੋਂ ਪੀੜਤ ਸੀ। ਔਰਤ ਦੀ ਪਛਾਣ ਫਰੀਦਾਬਾਦ ਦੀ ਰੂਪਾ ਵਜੋਂ ਹੋਈ ਹੈ। ਭਰਾ ਲਲਿਤ ਕੁਮਾਰ ਨੇ ਭੈਣ ਨੂੰ ਕਈ ਵਾਰ ਮਨ੍ਹਾ ਕੀਤਾ ਪਰ ਭੈਣ ਨੇ ਖੁਦ ਅੱਗੇ ਆ ਕੇ ਭਰਾ ਨੂੰ ਆਪਣੀ ਕਿਡਨੀ ਦਾਨ ਕਰ ਦਿੱਤੀ। ਰੂਪਾ 2 ਬੱਚਿਆਂ ਦੀ ਮਾਂ ਹੈ। ਜਿਸ ਦੇ ਪਤੀ ਦੀ 25 ਸਾਲ ਪਹਿਲਾਂ ਮੌਤ ਹੋ ਗਈ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ, ਰੂਪਾ ਨੂੰ ਘਰ ਚਲਾਉਣ ਲਈ ਉਸ ਦੇ ਭਰਾ ਨੇ ਸਹਾਰਾ ਦਿੱਤਾ।
ਲਲਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਜਨਵਰੀ 2023 ਵਿੱਚ ਸ਼ੁਰੂ ਹੋਈਆਂ। ਜਦੋਂ ਉਸ ਨੇ ਆਪਣਾ ਚੈਕਅੱਪ ਕਰਵਾਇਆ ਤਾਂ ਪਤਾ ਲੱਗਾ ਕਿ ਉਸ ਦੀ ਕਿਡਨੀ ਖਰਾਬ ਸੀ। ਇਸ ਤੋਂ ਬਾਅਦ ਉਸ ਦਾ ਡਾਇਲਸਿਸ ਸ਼ੁਰੂ ਹੋਇਆ। ਜਦੋਂ ਮੇਰੀ ਭੈਣ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਅੱਗੇ ਆਈ ਅਤੇ ਕਿਹਾ ਕਿ ਉਹ ਆਪਣੀ ਕਿਡਨੀ ਦਾਨ ਕਰਨ ਲਈ ਤਿਆਰ ਹੈ ਪਰ ਲਲਿਤ ਕੁਮਾਰ ਦੇ ਮਨ੍ਹਾ ਕਰਨ 'ਤੇ ਵੀ ਭੈਣ ਰੂਪਾ ਨੇ ਕੋਈ ਗੱਲ ਨਹੀਂ ਸੁਣੀ।
ਇਸ ਸਮੇਂ ਗੱਲਬਾਤ ਕਰਦੇ ਹੋਏ ਲਲਿਤ ਦੀਆਂ ਅੱਖਾਂ 'ਚ ਹੰਝੂ ਸਨ ਅਤੇ ਉਨ੍ਹਾਂ ਕਿਹਾ ਕਿ ਰੱਖੜੀ ਦੇ ਮੌਕੇ 'ਤੇ ਭੈਣਾਂ ਨੂੰ ਭਰਾ ਤਾਂ ਤੋਹਫੇ ਦਿੰਦੇ ਹਨ ਪਰ ਉਸ ਦੀ ਭੈਣ ਨੇ ਉਸ ਨੂੰ ਕਿਡਨੀ ਦੇ ਕੇ ਆਪਣੀ ਜ਼ਿੰਦਗੀ ਦਾ ਤੋਹਫਾ ਦਿੱਤਾ ਹੈ ਅਤੇ ਉਹ ਸਾਰੀ ਉਮਰ ਇਸ ਅਹਿਸਾਨ ਨੂੰ ਭੁੱਲ ਨਹੀਂ ਸਕੇਗਾ।
ਰੂਪਾ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦੀ ਕਿਡਨੀ ਫੇਲ ਹੋ ਗਈ ਹੈ ਤਾਂ ਉਸ ਨੇ ਅਗਲੇ ਦਿਨ ਹੀ ਆਪਣੀ ਕਿਡਨੀ ਆਪਣੇ ਭਰਾ ਨੂੰ ਦੇਣ ਦਾ ਵਾਅਦਾ ਕੀਤਾ ਅਤੇ ਉਸ ਨੇ ਆਪਣਾ ਵਾਅਦਾ ਨਿਭਾਇਆ। ਉਸ ਦੇ ਦੋਵੇਂ ਬੱਚੇ ਇਸ ਗੱਲ ਲਈ ਰਾਜ਼ੀ ਹੋ ਗਏ ਅਤੇ ਉਹ ਆਪਣੀ ਕਿਡਨੀ ਆਪਣੇ ਭਰਾ ਨੂੰ ਦੇ ਕੇ ਬਹੁਤ ਖੁਸ਼ ਹੈ। ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਉਸਦਾ ਭਰਾ ਸੁਰੱਖਿਅਤ ਅਤੇ ਖੁਸ਼ ਰਹੇ।
ਪਤੀ ਦੀ ਮੌਤ, ਘਰ 'ਚ 2 ਬੱਚੇ
ਜਦੋਂ ਰੂਪਾ ਨੂੰ ਪੁੱਛਿਆ ਗਿਆ ਕਿ ਕੀ ਉਸ ਦੇ ਪਰਿਵਾਰ ਵਿਚ ਕਿਸੇ ਨੂੰ ਇਸ 'ਤੇ ਕੋਈ ਇਤਰਾਜ਼ ਹੈ ਤਾਂ ਉਸ ਨੇ ਕਿਹਾ ਕਿ ਉਸ ਦੇ ਪਤੀ ਦਾ ਦੇਹਾਂਤ ਹੋ ਗਿਆ ਹੈ। ਮੇਰੇ 2 ਬੱਚੇ ਹਨ, ਇਕ ਬੇਟਾ ਕਨਿਸ਼ ਜੋ ਹੁਣ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਹੈ, ਬੇਟੀ ਨੇਹਾ ਜੋ ਵਿਆਹੀ ਹੋਈ ਹੈ। ਮੈਨੂੰ ਇਹ ਕਿਸੇ ਨੇ ਕਿਡਨੀ ਦੇਣ ਤੋਂ ਨਹੀਂ ਰੋਕਿਆ।