ਅਦਾਲਤ ਨੇ ਸਾਬਕਾ ਕੁਸ਼ਤੀ ਸਿਖਲਾਈਕਰਤਾ ਨੂੰ 6 ਵਿਅਕਤੀਆਂ ਦੇ ਕਤਲ ਦਾ ਦੋਸ਼ੀ ਠਹਿਰਾਇਆ 

ਏਜੰਸੀ

ਖ਼ਬਰਾਂ, ਹਰਿਆਣਾ

12 ਫ਼ਰਵਰੀ, 2021 ਨੂੰ ਸੋਨੀਪਤ ਜ਼ਿਲ੍ਹੇ ਦੇ ਬੜੌਦਾ ਪਿੰਡ ਦੇ ਵਸਨੀਕ ਸੁਖਵਿੰਦਰ ਨੇ ਕੀਤਾ ਸੀ ਗੁਨਾਹ

court

ਚੰਡੀਗੜ੍ਹ: ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਇਕ ਅਦਾਲਤ ਨੇ ਇਕ ਸਾਬਕਾ ਕੁਸ਼ਤੀ ਸਿਖਲਾਈਕਰਤਾ ਨੂੰ ਫ਼ਰਵਰੀ 2021 ’ਚ ਇਕ ਜੋੜੇ ਅਤੇ ਉਨ੍ਹਾਂ ਦੇ ਚਾਰ ਸਾਲ ਦੇ ਬੇਟੇ ਸਮੇਤ ਛੇ ਲੋਕਾਂ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗਗਨ ਗੀਤ ਕੌਰ ਨੇ ਸੋਮਵਾਰ ਨੂੰ ਸੁਖਵਿੰਦਰ ਨੂੰ ਭਾਰਤੀ ਦੰਡਾਵਲੀ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਇਆ।

ਅਦਾਲਤ ਬੁਧਵਾਰ ਨੂੰ ਸਜ਼ਾ ਦੀ ਮਾਤਰਾ ਦਾ ਐਲਾਨ ਕਰੇਗੀ। 12 ਫ਼ਰਵਰੀ, 2021 ਨੂੰ ਸੋਨੀਪਤ ਜ਼ਿਲ੍ਹੇ ਦੇ ਬੜੌਦਾ ਪਿੰਡ ਦੇ ਵਸਨੀਕ ਸੁਖਵਿੰਦਰ ਨੇ ਮਨੋਜ ਮਲਿਕ, ਉਸ ਦੀ ਪਤਨੀ ਸਾਕਸ਼ੀ ਮਲਿਕ ਅਤੇ ਉਨ੍ਹਾਂ ਦੇ ਪੁੱਤਰਾਂ ਸਰਤਾਜ, ਕੁਸ਼ਤੀ ਕੋਚ ਸਤੀਸ਼ ਕੁਮਾਰ ਅਤੇ ਪ੍ਰਦੀਪ ਮਲਿਕ ਅਤੇ ਭਲਵਾਨ ਪੂਜਾ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ, ਜਦਕਿ ਇਕ ਹੋਰ ਵਿਅਕਤੀ ਅਮਰਜੀਤ ਹਮਲੇ ਵਿਚ ਜ਼ਖਮੀ ਹੋ ਗਿਆ ਸੀ। ਇਹ ਘਟਨਾ ਰੋਹਤਕ ਦੇ ਇਕ ਨਿੱਜੀ ਕਾਲਜ ਦੇ ਨਾਲ ਲਗਦੇ ਇਕ ਕੁਸ਼ਤੀ ਸਥਾਨ ’ਤੇ ਵਾਪਰੀ। ਪੁਲਿਸ ਨੇ ਉਦੋਂ ਕਿਹਾ ਸੀ ਕਿ ਸੁਖਵਿੰਦਰ ਨੇ ਉਸ ਦੇ ਵਿਰੁਧ ਸ਼ਿਕਾਇਤਾਂ ਤੋਂ ਬਾਅਦ ਉਸ ਦੀਆਂ ਸੇਵਾਵਾਂ ਖਤਮ ਹੋਣ ਤੋਂ ਬਾਅਦ ਅਪਰਾਧ ਕੀਤਾ ਸੀ।