Karnal Youth dead in America News: ਅਮਰੀਕਾ ਵਿਚ ਕਰਨਾਲ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਅੱਠ ਭੈਣਾਂ ਦਾ ਸੀ ਇਕਲੌਤਾ ਭਰਾ
ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ ਪ੍ਰਦੀਪ
Karnal youth shot dead in America: ਅਮਰੀਕਾ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਕਰਨਾਲ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪ੍ਰਦੀਪ ਵਾਸੀ ਹਥਲਾਨਾ ਵਜੋਂ ਹੋਈ ਹੈ।
ਲੱਗਭਗ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਸਟੋਰ 'ਚ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਅਮਰੀਕਾ 'ਚ ਰਹਿਣ ਵਾਲੇ ਇਕ ਸੇਵਾਮੁਕਤ ਫ਼ੌਜੀ ਨੇ ਅਚਾਨਕ ਸਟੋਰ 'ਚ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਉਸ ਸਮੇਂ ਪ੍ਰਦੀਪ ਵੀ ਉੱਥੇ ਮੌਜੂਦ ਸੀ। ਚਸ਼ਮਦੀਦਾਂ ਅਨੁਸਾਰ ਮੁਲਜ਼ਮ 15 ਮਿੰਟ ਪਹਿਲਾਂ ਹੀ ਸਟੋਰ 'ਚ ਦਾਖ਼ਲ ਹੋਇਆ ਸੀ ਅਤੇ ਆਉਂਦੇ ਹੀ ਪ੍ਰਦੀਪ 'ਤੇ 3-4 ਰਾਊਂਡ ਫ਼ਾਇਰ ਕਰ ਦਿੱਤੇ।
ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਫਾਇਰਿੰਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਨੂੰ ਸ਼ਨੀਵਾਰ ਸਵੇਰੇ 9:30 ਵਜੇ ਦੇ ਕਰੀਬ ਇਸ ਦੁਖ਼ਦਾਈ ਘਟਨਾ ਦਾ ਪਤਾ ਲੱਗਾ, ਜਿਸ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪ੍ਰਦੀਪ ਅੱਠ ਭੈਣਾਂ ਦਾ ਇਕਲੌਤਾ ਭਰਾ ਸੀ।