ਹਰਿਆਣਾ 'ਚ ਸਿੱਖ ਵਿਦਿਆਰਥੀ ਕਿਰਪਾਨ ਧਾਰਨ ਕਰ ਕੇ ਵੀ ਦੇ ਸਕਣਗੇ ਇਮਤਿਹਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਵਿਆਹੀਆਂ ਔਰਤਾਂ ਵੀ ਮੰਗਲ ਸੂਤਰ ਪਾ ਕੇ ਪ੍ਰੀਖਿਆ ਦੇ ਸਕਣਗੀਆਂ

Sikh students in Haryana will be able to appear for exams wearing kirpans

ਪੰਚਕੂਲਾ : ਹਰਿਆਣਾ ਸਰਕਾਰ ਨੇ ਹੁਣ ਸਿੱਖ ਵਿਦਿਆਰਥੀਆਂ ਨੂੰ ਕਿਰਪਾਨ ਪਹਿਨ ਕੇ ਇਮਤਿਹਾਨ ਵਿਚ ਬੈਠਣ ਦੀ ਆਗਿਆ ਦੇ ਦਿਤੀ ਹੈ। ਇਸੇ ਤਰ੍ਹਾਂ ਵਿਆਹੁਤਾ ਔਰਤਾਂ ਮੰਗਲਸੂਤਰ ਪਹਿਨ ਕੇ ਇਮਤਿਹਾਨ ਦੇ ਸਕਦੀਆਂ ਹਨ।

ਹਰਿਆਣਾ ਦੇ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਵਿਚ ਭਾਰਤੀ ਏਜੰਸੀਆਂ ਵਲੋਂ ਲਏ ਜਾਣ ਵਾਲੇ ਇਮਤਿਹਾਨ ਲਈ ਬੈਠਣ ਵਾਲੇ ਸਿੱਖ ਵਿਦਿਆਰਥੀਆਂ ਨੂੰ ਕਿਰਪਾਨ ਧਾਰਨ ਕਰਨ ਤੇ ਇਮਤਿਹਾਨ ਕੇਂਦਰ ਅੰਦਰ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਸਰਕਾਰ ਨੇ ਕੁੱਝ ਸ਼ਰਤਾਂ ਵੀ ਰੱਖੀਆਂ ਹਨ।