Sirsa News: ਸਾਈਡ ਨਾ ਦੇਣ 'ਤੇ ਪਿਓ-ਪੁੱਤਰ ਨੇ ਸਕੂਲ ਬੱਸ 'ਤੇ ਚਲਾਈਆਂ ਤਾਬੜਤੋੜ ਗੋਲੀਆਂ
Sirsa News: ਘਟਨਾ ਵਿਚ 1 ਬੱਚੇ ਸਣੇ 4 ਲੋਕ ਬੁਰੀ ਤਰ੍ਹਾਂ ਜ਼ਖ਼ਮੀ
Father-son fired explosives at the school bus sirsa News
Father-son fired explosives at the school bus sirsa News: ਹਰਿਆਣਾ ਦੇ ਸਿਰਸਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਰਾਣੀਆ ਇਲਾਕੇ 'ਚ ਇਕ ਪਿਓ-ਪੁੱਤਰ ਨੇ ਸਕੂਲ ਬੱਸ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਫਾਇਰਿੰਗ ਦੌਰਾਨ 1 ਬੱਚੇ ਸਣੇ 4 ਲੋਕ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਟਰੈਕਟਰ ਨੂੰ ਸਾਈਡ ਨਾ ਦੇਣ 'ਤੇ ਪਿਓ-ਪੁੱਤਰ ਵਲੋਂ ਇਹ ਫਾਇਰਿੰਗ ਕੀਤੀ ਗਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫਾਇਰਿੰਗ ਦੇ ਇਸ ਮਾਮਲੇ ਵਿਚ ਪੁਲਿਸ ਨੇ ਹਮਲਾਵਰ ਪਿਓ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇ ਪਿਓ-ਪੁੱਤਰ ਟਰੈਕਟਰ ਅਤੇ ਗੱਡੀ ਵਿਚ ਸਵਾਰ ਹੋ ਕੇ ਆ ਰਹੇ ਸਨ, ਜਿਸ ਦੌਰਾਨ ਉਹਨਾਂ ਨੇ ਸਕੂਲ ਫੈਨ 'ਤੇ ਫਾਇਰਿੰਗ ਕੀਤੀ।