Haryana News: ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਕਾਂਗਰਸੀ ਉਮੀਦਵਾਰਾਂ ਦੀ ਫਰਜ਼ੀ ਸੂਚੀ

ਏਜੰਸੀ

ਖ਼ਬਰਾਂ, ਹਰਿਆਣਾ

ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈਭਾਨ ਨੇ ਦਿਤੀ ਜਾਣਕਾਰੀ

Fake list of Congress candidates viral on social media

Haryana News: ਹਰਿਆਣਾ ਕਾਂਗਰਸ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਉਤੇ ਕਾਂਗਰਸ ਦੇ ਉਮੀਦਵਾਰਾਂ ਦੀ ਫਰਜ਼ੀ ਸੂਚੀ ਵਾਇਰਲ ਹੋ ਰਹੀ ਹੈ। ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈਭਾਨ ਨੇ ਕਿਹਾ, ‘ਕਾਂਗਰਸ ਦੀ ਇਕ ਸੂਚੀ ਸੋਸ਼ਲ ਮੀਡੀਆ ਉਤੇ ਆਈ ਹੈ ਜੋ ਕਿ ਫਰਜ਼ੀ ਹੈ। ਅਸੀਂ ਕਾਰਵਾਈ ਵੀ ਕਰਾਂਗੇ। ਅਸੀਂ ਹਰਿਆਣਾ ਦੀਆਂ ਟਿਕਟਾਂ ਉਤੇ ਫਿਲਹਾਲ ਮੰਥਨ ਕੀਤਾ ਹੈ, ਜਲਦ ਹੀ ਸੂਚੀ ਜਾਰੀ ਕੀਤੀ ਜਾਵੇਗੀ’।

ਉਨ੍ਹਾਂ ਕਿਹਾ ਕਿ ਵਿਰੋਧੀ ਸਾਡੀ ਉਮੀਦਵਾਰਾਂ ਦੀ ਸੂਚੀ ਨਾ ਆਉਣ ’ਤੇ ਤੰਜ਼ ਕੱਸ ਰਹੇ ਹਨ ਪਰ ਉਹ ਖੁਦ ਅੱਧੇ ਤੋਂ ਜ਼ਿਆਦਾ ਸਾਡੇ ਉਮੀਦਵਾਰ ਲੈ ਕੇ ਬੈਠੇ ਹਨ।

ਦੱਸ ਦੇਈਏ ਕਿ ਹਰਿਆਣਾ ਕਾਂਗਰਸ ਦੇ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਨੂੰ ਲੈ ਕੇ ਲਗਾਤਾਰ ਮੰਥਨ ਚੱਲ ਰਿਹਾ ਹੈ। ਕਈ ਦੌਰ ਦੀਆਂ ਮੀਟਿੰਗਾਂ ਤੋਂ ਬਾਅਦ ਸਿਰਫ਼ 4 ਸੀਟਾਂ 'ਤੇ ਹੀ ਸਹਿਮਤੀ ਬਣ ਸਕੀ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੀਆਂ 4 ਸੀਟਾਂ ਲਈ ਇਕ-ਇਕ ਦਾ ਨਾਂ ਫਾਈਨਲ ਹੋ ਗਿਆ ਹੈ, ਪਰ ਬਾਕੀ 5 ਸੀਟਾਂ ਲਈ 2-2 ਉਮੀਦਵਾਰਾਂ ਦੇ ਨਾਂ ਫਾਈਨਲ ਕੀਤੇ ਗਏ ਹਨ।

(For more Punjabi news apart from Fake list of Congress candidates viral on social media, stay tuned to Rozana Spokesman)