Haryana News : JJP ਨੂੰ ਇੱਕ ਹੋਰ ਝਟਕਾ, ਨਰਵਾਨਾ ਤੋਂ ਵਿਧਾਇਕ ਰਾਮਨਿਵਾਸ ਸੁਰਜਾਖੇੜਾ ਨੇ ਦਿੱਤਾ ਅਸਤੀਫਾ
ਹੁਣ ਤੱਕ 6 ਵਿਧਾਇਕਾਂ ਨੇ ਛੱਡੀ ਪਾਰਟੀ
MLARamniwas Surjakhera Resigned
Haryana News : ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਵੀਰਵਾਰ ਨੂੰ ਜੀਂਦ ਦੇ ਨਰਵਾਨਾ ਤੋਂ ਜੇਜੇਪੀ ਵਿਧਾਇਕ ਰਾਮਨਿਵਾਸ ਸੁਰਜਾਖੇੜਾ ਨੇ ਅਸਤੀਫਾ ਦੇ ਦਿੱਤਾ ਹੈ।
ਉਨ੍ਹਾਂ ਨੇ ਜੇਜੇਪੀ ਦੇ ਕੌਮੀ ਪ੍ਰਧਾਨ ਅਜੈ ਚੌਟਾਲਾ ਨੂੰ ਪਾਰਟੀ ਛੱਡਣ ਅਤੇ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਵਿਧਾਇਕ ਰਾਮਨਿਵਾਸ ਸੁਰਜਾਖੇੜਾ ਨੇ ਅਸਤੀਫਾ ਦੇ ਕੇ ਜੇਜੇਪੀ ਨੂੰ ਬੈਕਫੁੱਟ 'ਤੇ ਖੜ੍ਹਾ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ 5 ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਇਨ੍ਹਾਂ ਵਿਧਾਇਕਾਂ ਵਿੱਚ ਉਕਲਾਨਾ ਤੋਂ ਵਿਧਾਇਕ ਅਨੂਪ ਧਾਨਕ, ਟੋਹਾਣਾ ਤੋਂ ਵਿਧਾਇਕ ਦੇਵੇਂਦਰ ਬਬਲੀ, ਸ਼ਾਹਬਾਦ ਤੋਂ ਵਿਧਾਇਕ ਰਾਮਕਰਨ ਕਾਲਾ, ਗੂਹਲਾ ਚੀਕਾ ਤੋਂ ਵਿਧਾਇਕ ਈਸ਼ਵਰ ਸਿੰਘ ਅਤੇ ਬਰਵਾਲਾ ਤੋਂ ਵਿਧਾਇਕ ਜੋਗੀਰਾਮ ਸਿਹਾਗ ਸ਼ਾਮਲ ਸਨ।