Elvish Yadav: ਐਲਵਿਸ਼ ਯਾਦਵ ਦੇ ਘਰ ਗੋਲ਼ੀ ਚਲਾਉਣ ਵਾਲੇ ਦਾ ਐਨਕਾਊਂਟਰ
Elvish Yadav: ਪੁਲਿਸ ਦੀ ਜਵਾਬੀ ਕਾਰਵਾਈ 'ਚ ਜ਼ਖ਼ਮੀ ਹੋਇਆ ਮੁਲਜ਼ਮ
Encounter of the shooter at Elvish Yadav's house: ਹਰਿਆਣਾ ਦੇ ਗੁਰੂਗ੍ਰਾਮ ਵਿਚ ਯੂਟਿਊਬਰ ਅਤੇ ਬਿੱਗ ਬੌਸ ਓਟੀਟੀ ਜੇਤੂ ਐਲਵਿਸ਼ ਯਾਦਵ ਦੇ ਘਰ ਗੋਲੀਬਾਰੀ ਕਰਨ ਦੇ ਮੁਲਜ਼ਮ ਇਸ਼ਾਂਤ ਉਰਫ ਈਸ਼ੂ ਗਾਂਧੀ ਨੂੰ ਫ਼ਰੀਦਾਬਾਦ ਕ੍ਰਾਈਮ ਬ੍ਰਾਂਚ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੂੰ ਇਸ਼ਾਂਤ ਦੇ ਫ਼ਰੀਦਾਬਾਦ ਵਿੱਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਫ਼ਰੀਦਾਬਾਦ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਮੁਕੇਸ਼ ਮਲਹੋਤਰਾ ਦੀ ਟੀਮ ਨੇ ਸਵੇਰੇ 4 ਵਜੇ ਪਾਰਵਤੀਆ ਕਲੋਨੀ ਵਿੱਚ ਛਾਪਾ ਮਾਰਿਆ।
ਆਪਣੇ ਆਪ ਨੂੰ ਬਚਾਉਣ ਲਈ ਭੱਜ ਰਹੇ ਇਸ਼ਾਂਤ ਨੇ ਪੁਲਿਸ 'ਤੇ 6 ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਇਸ਼ਾਂਤ ਜ਼ਖ਼ਮੀ ਹੋ ਗਿਆ। ਇਸ਼ਾਂਤ ਦੀ ਲੱਤ ਵਿੱਚ ਗੋਲੀ ਲੱਗੀ ਹੈ। ਉਹ ਇਸ ਸਮੇਂ ਹਸਪਤਾਲ ਵਿੱਚ ਦਾਖ਼ਲ ਹੈ। ਦਰਅਸਲ, 17 ਅਗਸਤ ਨੂੰ ਸਵੇਰੇ 5.30 ਵਜੇ ਸੈਕਟਰ 57 ਐਲਵਿਸ਼ ਦੇ ਘਰ 'ਤੇ 24 ਰਾਊਡ ਫ਼ਾਇਰਿੰਗ ਹੋਈ। ਗੋਲੀਆਂ ਘਰ ਦੇ ਦਰਵਾਜ਼ਿਆਂ, ਖਿੜਕੀਆਂ ਅਤੇ ਛੱਤ 'ਤੇ ਲੱਗੀਆਂ ਸਨ।
(For more news apart from “Samba Jammu and Kashmir Accident News in punjabi, ” stay tuned to Rozana Spokesman.)