Haryana ਵਿੱਚ ਕਾਗਜ਼ ਰਹਿਤ ਰਜਿਸਟਰੀਆਂ ਨੇ ਫੜੀ ਰਫ਼ਤਾਰ
21 ਦਿਨਾਂ ’ਚ 10,000 ਤੋਂ ਵੱਧ ਜਾਇਦਾਦਾਂ ਆਨਲਾਈਨ ਹੋਈਆਂ ਰਜਿਟਰਡ
ਪੰਚਕੂਲਾ : ਹਰਿਆਣਾ ਵਿੱਚ ਕਾਗਜ਼ ਰਹਿਤ ਜ਼ਮੀਨ ਰਜਿਸਟਰੀ ਸ਼ੁਰੂ ਹੋਣ ਤੋਂ ਬਾਅਦ 21 ਦਿਨਾਂ ਵਿੱਚ, 10,450 ਜਾਇਦਾਦਾਂ ਰਜਿਸਟਰਡ ਕੀਤੀਆਂ ਗਈਆਂ ਹਨ। ਡਿਜੀਟਲ ਜ਼ਮੀਨ ਰਜਿਸਟਰੀ ਪ੍ਰਣਾਲੀ ਨੇ ਇੱਕ ਨਵਾਂ ਸਿੰਗਲ-ਡੇ ਰਜਿਸਟ੍ਰੇਸ਼ਨ ਰਿਕਾਰਡ ਸਥਾਪਤ ਕੀਤਾ ਹੈ, ਬਿਨਾਂ ਕਾਗਜ਼ੀ ਕਾਰਵਾਈ ਦੇ 1,659 ਰਜਿਸਟ੍ਰੇਸ਼ਨਾਂ ਦੀ ਪ੍ਰਕਿਰਿਆ ਕੀਤੀ ਹੈ । ਇਸ ਦੌਰਾਨ, ਡੀਡ ਰਾਈਟਰਜ਼ ਐਸੋਸੀਏਸ਼ਨ ਨੇ ਤਹਿਸੀਲਾਂ ਨੂੰ ਚਿਹਰੇ ਰਹਿਤ ਬਣਾਉਣ ਦੀ ਮੰਗ ਕੀਤੀ ਹੈ ਅਤੇ ਪੇਪਰ ਰਹਿਤ ਰਜਿਸਟਰੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਪੰਜ ਮੈਂਬਰੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਹੈ।
ਮਾਲੀਆ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ 1 ਤੋਂ 21 ਨਵੰਬਰ ਦੇ ਵਿਚਕਾਰ ਲੋਕਾਂ ਨੇ ਜਾਇਦਾਦ ਰਜਿਸਟ੍ਰੇਸ਼ਨ ਲਈ 9,365 ਔਨਲਾਈਨ ਅਪੌਇੰਟਮੈਂਟਾਂ ਬੁੱਕ ਕੀਤੀਆਂ, ਜਿਸ ਨਾਲ ਕੁੱਲ ਗਿਣਤੀ 10,450 ਹੋ ਗਈ ਹੈ। ਇਨ੍ਹਾਂ ਵਿੱਚੋਂ ਪਿਛਲੇ ਤਿੰਨ ਹਫ਼ਤਿਆਂ ਵਿੱਚ 8,338 ਡੀਡਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕੁੱਲ 9,260 ਡੀਡਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਵਿੱਤ ਕਮਿਸ਼ਨਰ ਨੇ ਕਿਹਾ ਕਿ ਸਿਸਟਮ ਹੁਣ ਆਰ.ਸੀ. ਅਤੇ ਸਬ-ਰਜਿਸਟਰਾਰ ਡੈਸ਼ਬੋਰਡ ਦੋਵਾਂ 'ਤੇ ਡੀਡ ਵੈਰੀਫਿਕੇਸ਼ਨ ਨੂੰ ਸਹੀ ਢੰਗ ਨਾਲ ਦਰਸਾਉਂਦਾ ਹੈ । ਤਹਿਸੀਲਦਾਰ ਆਪਣੇ ਲੌਗਇਨ ਤੋਂ ਸਿੱਧੇ ਟੋਕਨ ਵਾਪਸ ਕਰ ਸਕਦੇ ਹਨ । ਸਟੈਂਪ ਡਿਊਟੀ ਕੈਲਕੁਲੇਸ਼ਨ, ਟੋਕਨ ਡਿਡਕਸ਼ਨ ਅਤੇ ਡਾਕੂਮੈਂਟ ਨੂੰ ਪ੍ਰਭਾਵਿਤ ਕਰਨ ਵਾਲੀ ਕਈ ਦਿੱਕਤਾਂ ਪਹਿਲਾਂ ਹੀ ਹੱਲ ਕਰ ਦਿੱਤੀਆਂ ਗਈਆਂ ਹਨ। ਗਲਤ ਟੋਕਨ ਦੇ ਮਾਮਲੇ ’ਚ ਜਦੋਂ ਤੱਕ ਟੋਕਨ ਪੂਰੀ ਤਰ੍ਹਾਂ ਨਾਲ ਪ੍ਰਮਾਣਿਤ ਨਹੀਂ ਹੋ ਜਾਂਦਾ ਉਦੋਂ ਤੱਕ ਸਿਸਟਮ ’ਚੋਂ 503 ਰੁਪਏ ਨਹੀਂ ਕਟਣਗੇ।
ਉਥੇ ਹੀ ਡੀਡ ਰਾਈਟਰ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਵੱਖਰੀ ਮੀਟਿੰਗ ਹੋਈ । ਜਿਸ ’ਚ ਪੇਪਰਲੈੱਸ ਰਜਿਸਟਰੀ ਦੇ ਪ੍ਰਬੰਧਾਂ ਵਿਚ ਕਮੀਆਂ ਅਤੇ ਸੁਧਾਰਾਂ 'ਤੇ ਚਰਚਾ ਕੀਤੀ ਗਈ। ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਪੇਪਰਲੈੱਸ ਰਜਿਸਟਰੀ ਦਾ ਸਵਾਗਤ ਕਰਦੇ ਹੋਏ ਆਰੋਪ ਲਗਾਇਆ ਕਿ ਇਸ ਦੀ ਸ਼ੁਰੂਆਤ ਜਲਦਬਾਜ਼ੀ ਵਿੱਚ ਕੀਤੀ ਗਈ ਹੈ। ਅਧੂਰੀਆਂ ਤਿਆਰੀਆਂ ਕਾਰਨ ਇਸ ਦੀਆਂ ਖਾਮੀਆਂ ਜ਼ਿਆਦਾ ਨਜ਼ਰ ਆ ਰਹੀਆਂ ਹਨ।