ਹਰਿਆਣਾ 'ਚ ਬਰਾਤ ਜਾਣ ਤੋਂ ਪਹਿਲਾਂ ਲਾੜੇ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਘਰਦਿਆਂ ਨੇ ਦੇਰ ਰਾਤ ਤੱਕ DJ ਵਜਾਉਣ ਤੋਂ ਕੀਤਾ ਸੀ ਮਨ੍ਹਾ

Groom commits suicide before leaving for wedding procession in Haryana

ਹਰਿਆਣਾ: ਹਰਿਆਣਾ ਦੇ ਨੂਹ ਵਿੱਚ, ਲਾੜੇ ਨੇ ਵਿਆਹ ਦੀ ਬਾਰਾਤ ਜਾਣ ਤੋਂ ਪਹਿਲਾਂ ਹੀ ਖੁਦਕੁਸ਼ੀ ਕਰ ਲਈ। ਉਹ ਦੇਰ ਰਾਤ ਤੱਕ ਵਿਆਹ ਵਿੱਚ ਡੀਜੇ ਵਜਾਉਣਾ ਚਾਹੁੰਦਾ ਸੀ ਪਰਿਵਾਰ ਵਾਲਿਆਂ ਨੇ ਇਨਕਾਰ ਕਰ ਦਿੱਤਾ।ਇਸ ਨਾਲ ਉਹ ਗੁੱਸੇ ਵਿਚ ਆ ਗਿਆ।  ਜਿਸ ਤੋਂ ਬਾਅਦ, ਉਹ ਸਵੇਰੇ ਵਿਆਹ ਦੀ ਬਰਾਤ ਤੋਂ ਪਹਿਲਾਂ ਘਰੋਂ ਨਿਕਲ ਗਿਆ ਤੇ ਉਸ ਨੂੰ ਖੇਤ ਵਿੱਚ ਇੱਕ ਖੰਭੇ ਨਾਲ ਲਟਕਦੇ ਹੋਏ ਦੇਖਿਆ ਗਿਆ।

 ਲਾੜੀ ਦਾ ਪ੍ਰਵਾਰ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਕਰ ਰਿਹਾ ਸੀ। ਲਾੜੇ ਦੀ ਖੁਦਕੁਸ਼ੀ ਨੇ ਵਿਆਹ ਵਾਲੇ ਘਰ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ।
ਜਾਣਕਾਰੀ ਅਨੁਸਾਰ ਪਿੰਡ ਰਿਠੋੜਾ ਦੇ 23 ਸਾਲਾ ਮੁਬਾਸਿਰ ਪੁੱਤਰ ਅਹਿਮਦ ਦਾ ਵਿਆਹ ਨੂਹ ਦੇ ਨਾਲ ਲੱਗਦੇ ਪਿੰਡ ਦੀ ਇੱਕ ਲੜਕੀ ਨਾਲ ਤੈਅ ਹੋਇਆ ਸੀ।
ਵਿਆਹ ਦੀ ਬਰਾਤ ਐਤਵਾਰ (21 ਦਸੰਬਰ) ਨੂੰ ਜਾਣੀ ਸੀ। ਘਰ ਵਿੱਚ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਸਨ। ਪਰਿਵਾਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਖੁਸ਼ੀ ਦੇ ਮਾਹੌਲ ਵਿੱਚ ਡੁੱਬੇ ਹੋਏ ਸਨ।

ਉਧਰ ਕੁੜੀ ਵਾਲੇ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਕਰ ਰਹੇ ਸਨ। ਅਚਾਨਕ ਆਈ ਇਸ ਮੰਦਭਾਗੀ ਘਟਨਾ ਨਾਲ ਚਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ।