ਪੰਚਕੂਲਾ ਦੀ ਤਨਵੀ ਗੁਪਤਾ ਨੇ ਮਾਰੀਆਂ ਮੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

UPSC ਪ੍ਰੀਖਿਆ ’ਚ 183ਵਾਂ ਰੈਂਕ ਕੀਤਾ ਹਾਸਲ

Tanvi Gupta from Panchkula excelled

ਜਦੋਂ ਵੀ ਅਸੀਂ ਕੋਈ ਇਮਤਿਹਾਨ ਦਿੰਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੇ ਸਾਰੇ ਪਰਿਵਾਰ ਦੀ ਕਾਮਨਾ ਜੁੜੀ ਹੁੰਦੀ ਹੈ ਤੇ ਜਦੋਂ ਸਾਡਾ ਨਤੀਜਾ ਆਉਂਦਾ ਹੈ ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਤੇ ਸਾਡਾ ਸਾਰਾ ਪਰਿਵਾਰ, ਸਖੇ ਸਬੰਧੀ ਮਿਲ ਕੇ ਖ਼ੁਸ਼ੀ ਮਨਾਉਂਦੇ ਹਨ। ਅੱਜ ਯੂਪੀਐਸਸੀ ਦਾ ਨਤੀਜਾ ਆਇਆ ਹੈ। ਜਿਹੜੇ ਵੀ ਵਿਦਿਆਰਥੀਆਂ ਨੇ ਇਮਤੀਹਾਨ ਦੇਣ ਲਈ ਤਿਆਰੀ ਕੀਤੀ ਤੇ ਉਨ੍ਹਾਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ ਹੈ।

ਇਸ ਤੋਂ ਬਾਅਦ ਉਨ੍ਹਾਂ ਦੇ ਮੋਢਿਆਂ ’ਤੇ ਵੱਡੀਆਂ ਜ਼ਿੰਮੇਵਾਰੀਆਂ ਹੋਣਗੀਆਂ। ਇਸੇ ਤਰ੍ਹਾਂ ਪੰਚਕੂਲੇ ਦੀ ਇਕ ਵਿਦਿਆਰਥਣ ਤਨਵੀ ਗੁਪਤਾ ਨੇ ਯੂਪੀਐਸਸੀ ਦੇ ਇਮਤਿਹਾਨ ਵਿਚ 187ਵਾਂ ਰੈਂਕ ਹਾਸਲ ਕੀਤਾ ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਤਨਵੀ ਗੁਪਤਾ ਨੇ ਕਿਹਾ ਕਿ ਜਦੋਂ ਮੈਂ ਗ੍ਰੈਜੂਏਸ਼ਨ ਕਰ ਹੀ ਸੀ ਤਾਂ ਉਸ ਸਮੇਂ ਤੋਂ ਹੀ ਮੈਂ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰ ਦਿਤੀ ਸੀ।

ਇਹ ਪੇਪਰ ਮੈਂ ਪੰਜਵੀਂ ਵਾਰ ਦਿਤਾ ਸੀ ਤੇ ਮੇਰਾ ਪਹਿਲਾ ਇੰਟਰਵੀਊ ਸੀ। ਪਹਿਲਾਂ ਨਾਕਾਮ ਹੋਣ ਤੋਂ ਬਾਅਦ ਕਈ ਵਾਰ ਸੋਚਿਆ ਕਿ ਕਿਤੇ ਗ਼ਲਤ ਲਾਈਨ ਤਾਂ ਨਹੀਂ ਫੜ ਲਈ, ਪਰ ਜਦੋਂ ਪਰਿਵਾਰ ਦਾ ਸਹਿਯੋਗ ਹੋਵੇ ਤਾਂ ਸਭ ਕੁੱਝ ਠੀਕ ਹੋ ਜਾਂਦਾ ਹੈ, ਮੇਰੇ ਪਰਿਵਾਰ ਨੇ ਮੇਰਾ ਬਹੁਤ ਸਾਥ ਦਿਤਾ ਹੈ। ਇਥੇ ਤੱਕ ਪਹੁੰਚਣ ਲਈ ਮੇਰੇ ਦੋਸਤਾਂ ਨੇ ਵੀ ਮੇਰਾ ਬਹੁਤ ਸਹਿਯੋਗ ਦਿਤਾ ਹੈ।

ਜਦੋਂ ਤੋਂ ਮੈਂ ਇਮਤਿਹਾਨ ਦੀ ਤਿਆਰੀ ਕਰ ਰਹੀ ਹਾਂ ਉਦੋਂ ਤੋਂ ਮੈਂ ਸੋਸ਼ਲ ਮੀਡੀਆ, ਫ਼ੋਨ ਅਤੇ ਫੰਗਸ਼ਨ ਆਦਿ ਸਭ ਛੱਡ ਦਿਤਾ ਸੀ। ਤਨਵੀ ਗੁਪਤਾ ਦੇ ਪਿਤਾ ਨੇ ਕਿਹਾ ਕਿ ਸਾਡੇ ਬੇਟੀ ਸ਼ੁਰੂ ਤੋਂ ਪੜ੍ਹਾਈ ਵਿਚ ਤੇਜ਼ ਸੀ ਤੇ ਅਸੀਂ ਸੋਚਦੇ ਸੀ ਕਿ ਇਹ ਕਿਤੇ ਨਾ ਕਿਤੇ ਚੰਗੀ ਲਾਈਨ ’ਚ ਨਿਕਲੇ। ਸਾਡੀ ਬੇਟੇ ਨੇ ਕਈ ਵਾਰ ਹੌਂਸਲਾ ਵੀ ਛੱਡਿਆ ਪਰ ਅਸੀਂ ਉਸ ਨੂੰ ਪੂਰਾ ਸਹਿਯੋਗ ਦਿੰਦੇ ਰਹੇ ਕਿ ਬੇਟਾ ਤੂੰ ਇਹ ਕਰ ਸਕਦੀ ਹੈ ਤੇ ਤਨਵੀ ਨੇ ਵੀ ਪੂਰੀ ਹਿਮਤ ਰੱਖੀ,

ਮਿਹਨਤ ਕੀਤੀ ਤੇ ਇਹ ਸਫ਼ਲ ਹੋ ਗਈ। ਉਨ੍ਹਾਂ ਕਿਹਾ ਕਿ ਇਹ ਇਮਤਿਹਾਨ 2400 ਬੱਚਿਆਂ ਨੇ ਦਿਤਾ ਸੀ ਜਿਸ ਵਿਚ ਤਨਵੀ 187ਵੇਂ ਸਥਾਨ ’ਤੇ ਰਹੀ ਹੈ। ਪਹਿਲਾਂ ਵੀ ਤਨਵੀ ਕਈ ਵਾਰ 1 ਜਾਂ 2 ਨੰਬਰਾਂ ਤੋਂ ਪਿੱਛੇ ਰਹੀ ਹੈ। ਜੋ ਚੀਜ਼ ਸਾਨੂੰ ਮਿਹਨਤ ਨਾਲ ਮਿਲਦੀ ਹੈ ਉਸ ਦੀ ਅਸੀਂ ਕੀਮਤ ਵੀ ਜਾਣਦੇ ਹਾਂ, ਪਰ ਜਿਹੜੀ ਚੀਜ਼ ਸਾਨੂੰ ਆਸਾਨੀ ਨਾਲ ਮਿਲ ਜਾਵੇ ਅਸੀਂ ਉਸ ਦੀ ਕਦਰ ਨਹੀਂ ਕਰਦੇ।