5 people died in a terrible road accident
ਝੱਜਰ: ਝੱਜਰ-ਰੇਵਾੜੀ ਸੜਕ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਸਿਲਾਨੀ ਬਾਈਪਾਸ 'ਤੇ ਵਾਪਰੇ ਹਾਦਸੇ ਵਿਚ ਇੱਕ ਕਾਰ ਪਸ਼ੂਆਂ ਦੇ ਚਾਰੇ ਨਾਲ ਭਰੇ ਟਰੱਕ ਹੇਠ ਕੁਚਲੀ ਗਈ। ਕਾਰ ਵਿੱਚ ਪੰਜ ਲੋਕ ਸਵਾਰ ਸਨ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਝੱਜਰ ਦਾ ਰਹਿਣ ਵਾਲਾ ਅਤੇ 4 ਉੱਤਰ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੱਢ ਕੇ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ ਅਤੇ ਘਟਨਾ ਸਥਾਨ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹਾਦਸੇ ਕਾਰਨ ਕਾਫ਼ੀ ਦੂਰ ਤੱਕ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ।